ਮਿਸਰੇ....
ਕਿਤੇ ਬੀਤ ਨਾ ਜਾਣ ਇਸ਼ਕ ਬਿਨਾ, ਏ ਦਿਨ ਜਵਾਨੀ ਦੇ
ਕਿਤੇ ਰਹ ਨਾ ਜਾਣ ਸਫ਼ੇ ਖਾਲੀ, ਇਸ ਕਿਤਾਬ ਦਿਲਜਾਨੀ ਦੇ
ਕਰਲੈ ਪੂਰੇ ਤੂੰ ਖਵਾਬ 'ਬੱਧਣ', ਇਹ ਸਮਾਂ ਮੁੜ ਓਹਨਾ ਨਹੀਂ
ਬਾਹਦ ਵਿੱਚ ਤਾਂ ਭੱਜਣਾ ਪੈਣਾ ਹੀ ਏ, ਪਿੱਛੇ ਚਵਾਨੀ ਦੇ
ਚੱਮ ਤੇ ਲਾਲ ਨੀਰ ਨਾਲ, ਇੱਕ ਜਿਸਮ ਦੀ ਰਚਨਾ ਹੁੰਦੀ ਏ
ਜਦ ਉਹ ਇਸ਼ਕਰਸ ਚ ਨਹਾ ਲੈਂਦਾ, ਫਿਰ ਰੂਹ ਸੰਰਚਨਾ ਹੁੰਦੀ ਏ
ਮਿੱਟੀ, ਧੁੱਪ, ਪਾਣੀ ਦੇ ਨਾਲ, ਇਕ ਜ਼ਮੀਨ ਦਾ ਟੁਕੜਾ ਸਿਲਦਾ ਏ
ਫੁੱਲ, ਰੁੱਖ, ਪੰਛੀ ਉਸ ਵਿਚ ਮਿਲ ਜਾਵਣ, ਇਕ ਬਾਗ਼ ਦਾ ਮੁਖੜਾ ਖਿਲਦਾ ਏ
ਜਦ ਤੈਨੂੰ ਵੇਖਿਆ, ਬਸ ਦਿੱਲ ਨੂੰ ਭਾਹ ਗਈ ਸੀ
ਉਸ ਪਲ ਹੀ ਇਹ ਰੂਹ ਇਸ਼ਕੇ ਦੇ ਰਾਹ ਗਈ ਸੀ
ਨਾ ਮੈਨੂੰ ਪਤਾ ਸੀ, ਕਿ ਤੂੰ ਮਹਿਲਾਂ ਵਿੱਚ ਰਹਿੰਦੀ ਏ
ਤੇਰਾ ਮੇਰਾ ਮੇਲ ਨਹੀਂ ਹੋ ਸਕਦਾ, ਇਹ ਦੁਨੀਆਂ ਕਿਉਂ ਕਿਹੰਦੀ ਏ,
ਤੂੰ ਮੈਨੂੰ ਦਸ ਕਿ ਇਹ ਸੱਚ ਏ...
ਜਦ ਵੇਖਿਆ ਪਹਿਲੀ ਵਾਰ ਤੈਨੂੰ, ਨਾ ਮੈਂ ਕੁਝ ਜਾਣਾ ਤੇਰੇ ਬਾਰੇ ਨੀ
ਤੇਰੀ ਵੀਣੀ ਸੋਹਣੇ ਦਿਆਂ ਵੰਗਾਂ ਨੇ, ਕਿ ਕੱਚੇ ਨੇ ਤੇਰੇ ਚੁਬਾਰੇ ਨੀ
ਇਸ ਵਿੱਚ ਏ ਕੀ ਕਸੂਰ ਮੇਰਾ, ਕਿ ਤੂੰ ਮਹਿਲਾਂ ਦੇ ਵਿੱਚ ਰਹਿੰਦੀ ਏ
ਤੇਰਾ ਮੇਰਾ ਮੇਲ ਨਹੀਂ ਹੋ ਸਕਦਾ, ਇਹ ਦੁਨੀਆਂ ਕਿਉਂ ਕਿਹੰਦੀ ਏ,
ਤੂੰ ਹੀ ਮੈਨੂੰ ਦਸ ਕਿ ਇਹ ਸੱਚ ਏ...
ਤੇਰਾ ਸ਼ੁਕਰੀਆ, ਤੂੰ ਇਸ ਕਠੋਰ ਰੂਹ ਨੂੰ ਫਿਰ ਤੋਂ ਨਰਮ ਕਰ ਦਿੱਤਾ ਏ
ਸੌਣ ਦਿੰਦੇ ਨਾ ਸੀ ਜੋ ਰਾਤਾਂ ਨੂੰ, ਨਿਮਾਣੇ ਖਿਆਲਾਂ ਨੂੰ ਭਰਮ ਕਰ ਦਿੱਤਾ ਏ
ਤੂੰ ਫੁੱਲ ਬਣੀ ਏ ਮੇਰੇ ਲਈ,ਮੇਰੀ ਰੂਹ ਪਤਝੜ ਚ ਮਹਿਕਣ ਲੱਗ ਪਈ
ਮੇਰੀ ਕਲਮ ਕਦੋਂ ਦੀ ਚੁੱਪਚਾਪ ਹੋਈ, ਤੇਰੇ ਆਉਂਦੇ ਹੀ ਚਹਿਕਣ ਲੱਗ ਪਈ
ਜਦੋਂ ਕਦੇ ਵੀ ਮੈਂ ਮਾਯੂਸ ਹੋਵਾਂ, ਤੇਰੀ ਤਸਵੀਰ ਦੀਦਾਰ ਲੈਂਦਾ ਹਾਂ
ਜਦੋਂ ਅੱਖੀਆਂ ਅੱਗੇ ਹਨੇਰਾ ਲੱਗੇ, ਕਰ ਇਹਨਾਂ ਨੂੰ ਮੈਂ ਚਾਰ ਲੈਂਦਾ ਹਾਂ
ਤੇਰੀ ਰੂਹ ਦਾ ਕੰਣ ਕੰਣ ਜੋੜ, ਮੈਂ ਕੁਝ ਲਫ਼ਜ਼ ਸਵਾਰ ਲੈਂਦਾ ਹਾਂ
ਇਹਨਾਂ ਗੀਤਾਂ ਨੂੰ ਗੁਣਗੁਣਾਕੇ , ਸਮਾਂ ਸ਼ਾਮ ਦਾ ਗੁਜ਼ਾਰ ਲੈਂਦਾ ਹਾਂ
ਦੋ ਨਾਦਾਨ ਦਿੱਲ ਖਿਲਣ ਲੱਗੇ, ਪਲਕਾਂ ਦੇ ਓਹਲੇ ਲੁਕ ਲੁਕ ਕੇ
ਫੁੱਲ ਤੇ ਭੌਰਾ ਅੱਜ ਰਾਤ ਮਿਲਣ ਲੱਗੇ, ਹਨੇਰੇੇ ਓਹਲੇ ਲੁਕ ਲੁਕ ਕੇ
ਪੰਛੀ ਰੁੱਖਾਂ ਤੇ ਚਹਿਕਣ ਲੱਗ ਪਏ, ਪੱਤਿਆਂ ਦੇ ਓਹਲੇ ਲੁਕ ਲੁਕ ਕੇ
ਹਵਾ ਮਿੱਟੀ ਵੀ ਹੁਣ ਮਹਿਕਣ ਲੱਗ ਪਏ, ਤੇਰੀ ਖੁਸ਼ਬੋ ਓਹਲੇ ਲੁਕ ਲੁਕ ਕੇ
ਅੱਜ ਅੰਬਰ ਜ਼ਮੀਨ ਉਤੇ ਛਾ ਗਿਆ ਸੀ
ਇੱਕ ਬੱਦਲ, ਬੱਦਲੀ ਦੇ ਰਾਹ ਗਿਆ ਸੀ
ਤੇਰੇ ਦੀਦਾਰ ਨੂੰ ਇਸ ਜਿੰਦ ਵਿੱਚ ਸੱਜਣ, ਤਾਂਘ ਜਹੀ ਰਹਿੰਦੀ ਏ
ਪਰ ਜਦੋਂ ਤੂੰ ਸਾਹਮਣੇ ਆਉਂਦਾ ਏ, ਇੱਕ ਸਾਂਗ ਜਹੀ ਰਹਿੰਦੀ ਏ
ਅੱਖ਼ਾਂ ਵਿੱਚ ਅੱਖਾਂ ਪਾਉਣੇ ਨੂੰ ਇਹ ਦਿੱਲ, ਤਲਬ ਜਹੀ ਕਰਦਾ ਏ
ਤੇਰੇ ਇੰਤਜ਼ਾਰ ਵਿੱਚ ਇਹ ਰੂਹ, ਕਿਸੇ ਝੱਲੇ ਵਾਂਗ ਜਹੀ ਰਹਿੰਦੀ ਏ
ਰਾਤ ਵੀ ਮੇਰੇ ਲਈ ਮਾਊਸ ਹੋ ਕਿਹੰਦੀ
ਕਿਓਂ ਮੈਂ ਤੇਰੇ ਤੇ ਓਹਦੇ ਵਿੱਚ ਆ ਜਾਂਦੀ
ਕਿਉਂ ਇਹਨੀ ਲੰਮੀ ਹਾਂ ਮੈਂ ਬੱਧਣ
ਜੋ ਤੇਰੇ ਓਹਦੇ ਮੇਲ ਚ ਦੇਰ ਕਰਾ ਜਾਂਦੀ
ਮੈਂ ਉਸ ਸੂਰਜ ਨੂੰ ਵੀ ਕਰਾਂਗੀ ਗੁਜ਼ਾਰਿਸ਼
ਕੇ ਉਹ ਥੋੜਾ ਪਹਿਲਾ ਪੋਸ਼ਾਕ ਬਦਲ ਲਿਆ ਕਰੇ
ਚੰਨ ਤੋਂ ਸੂਰਜ ਹੋਣ ਦਾ ਲੰਮਾ ਸਫਰ
ਥੋੜਾ ਜਲਦੀ ਉਹ ਮੁਕਾ ਲਿਆ ਕਰੇ
ਜਿਹੜੇ ਹੋਣ ਪਿਆਰ ਚ ਮੋਏ ਬੰਦੇ
ਹਰ ਇਕ ਸ਼ਹਿ ਚ ਜ਼ਿੰਦਗੀ ਲਭਦੇ ਨੇ
ਕਾਸ਼ ਤੂੰ ਮੇਰੇ ਦਿਲ ਦੀ ਸੁਣ ਸਕਦੀ
ਮੇਰੇ ਲਈ ਸੂਹਾ ਸਵਾਟਰ ਬੁਣ ਸਕਦੀ
ਰੁੱਸੀ ਹੋਈ ਨੂੰ ਮੈਂ ਤੈਨੂੰ ਮਨਾਊਣਾ ਸੀ
ਲੈ ਜਾਕੇ ਤੈਨੂੰ ਹਵੇਲੀ ਘੁਮਾਉਣਾ ਸੀ
ਤੇਰੇ ਇਸ ਸਾਦੇ ਨੂਰ ਤੇ, ਮੈਂ ਡੁੱਲ ਗਿਆ ਨੀ ਅੱਲੜੇ
ਸੁਪਨੇ ਵਿੱਚ ਤੈਨੂੰ ਮਨਾਉਣ ਲਈ, ਲੈ ਫੁੱਲ ਗਿਆ ਨੀ ਅੱਲੜੇ
ਕਰ ਜਜ਼ਬਾ ਤੇਰੇ ਮੂਹਰੇ ਆਕੇ ਕਿਸੇ ਤਰਾਂ ਮੈਂ ਖੜਿਆ, ਪਰ
ਜੋ ਲਿਖਿਆ ਸੀ ਮੈਂ 'ਗੀਤ', ਤੈਨੂੰ ਦੇਖ ਭੁੱਲ ਗਿਆ ਨੀ ਅੱਲੜੇ
ਤੂੰ ਕਿਵੇਂ ਅੱਖਰਾਂ ਨਾਲ ਸਾਡੇ ਲੁਕੇ ਹੋਏ ਜ਼ਖਮਾਂ ਨੂੰ ਸੇਕ ਦਿੰਦਾ ਏ , ਇੱਕ ਨਿੱਕੀ ਜਿਹੀ ਕਲ਼ੀ ਨੇ ਮੈਨੂੰ ਕਿਹਾ
ਤੂੰ ਕਿਵੇਂ ਅੱਖਰਾਂ ਨੂੰ ਸੇਕ ਬਣਾ ਸਾਡੇ ਲੁਕੇ ਹੋਏ ਜ਼ਖਮਾਂ ਤੇ ਮਰਹਮ ਕਰਦਾ ਏ, ਨਿੱਕੀ ਜਿਹੀ ਕਲ਼ੀ ਨੇ ਮੈਨੂੰ ਕਿਹਾ
ਦਿੱਲ ਨਾਲ ਦਿੱਲ ਕਦੇ ਬੋਲ ਕਿਉਂ ਨਹੀਂ ਸਕਦਾ
ਸਾਫ ਸਾਫ ਸੱਧਰਾਂ ਨੂੰ ਖੋਲ ਕਿਉਂ ਨਹੀਂ ਸਕਦਾ
ਅੱਖਾਂ ਦੀ ਰਮਜ਼ ਬੁੱਲਾਂ ਪਿੱਛੇ ਹੀ ਕਿਉਂ ਰਹ ਜਾਂਦੀ
ਦਿੱਲ ਦੀਆਂ ਗੱਲਾਂ ਮੂੰਹੋ ਡੋਲ ਕਿਉਂ ਨਹੀਂ ਸਕਦਾ
ਦਿੱਲ ਆਪਣੇ ਨੂੰ ਬੱਧਣ ਲੁਕਾ ਕੇ ਰੱਖੀਦਾ
ਅੱਖੀਆਂ ਚ ਹੰਜੂਆਂ ਨੂੰ ਸੁਕਾ ਕੇ ਰੱਖੀਦਾ
ਜਦ ਤੱਕ ਨਾ ਮਿਲੇ ਕੋਈ ਕਦਰ ਪਾਉਣ ਵਾਲਾ
ਦਿੱਲ ਵਿੱਚ ਸੱਧਰਾਂ ਨੂੰ ਮੁਕਾ ਕੇ ਰੱਖੀਦਾ
ਇੱਕ ਪੱਤਝੜ ਨਾਲ ਬਾਤਾਂ ਪਾਉਂਦਾ ਏ
ਇੱਕ ਸੌਣ ਦੇ ਗੀਤਾਂ ਨੂੰ ਗਾਉਂਦਾ ਏ
ਉਹ ਕੁਝ ਮੁੱਖ ਚੋਂ ਬੋਲੇ ਨਾ
ਤੇ ਮੈਂ ਉਹਨੂੰ ਬੋਲਣੋਂ ਡਰਦਾ ਸੀ
ਉਹ ਮੇਰੀ ਤੱਕ ਤੇ ਮਰਦੀ ਸੀ
ਤੇ ਮੈਂ ਓਹਦੀ ਅੱਖ ਤੇ ਮਰਦਾ ਸੀ
ਸਾਨੂੰ ਟੇਡਾ ਟੇਡਾ ਤੱਕਦੀ ਤੂੰ
ਜਦੋਂ ਅਸੀਂ ਤੱਕਦੇ ਆ
ਸਾਥੋਂ ਓਹਲਾ ਕਿਉਂ ਰੱਖਦੀ ਤੂ
ਸਾਨੂੰ ਰੋਕ ਨਾ ਸਕਦੀ ਤੂੰ
ਗੂੜੇ ਬੱਦਲ ਵੀ ਛਾਏ ਹੋਏ ਨੇ
ਕਾਲੇ ਬੱਦਲ ਵੀ ਛਾਏ ਹੋਏ ਨੇ
ਤੇਰੀ ਹਾਂ ਕਰਾਉਣੇ ਨੂੰ
ਖ਼ਤ ਮੀਂਹ ਨੂੰ ਵੀ ਪਾਏ ਹੋਏ ਨੇ
ਫੁੱਲ ਮੋਰਾਂ ਤੋੰ ਮੰਗਾਏ ਹੋਏ ਨੇ
ਵੇਖ ਮੱਠਾ ਮੱਠਾ ਹੱਸਦੀ ਤੂੰ
ਜਦ ਤੇਰੇ ਕੋਲੋਂ ਲੰਘਦੇ ਆ
ਗੱਲ ਦਿੱਲ ਦੀ ਨਾ ਦੱਸਦੀ ਤੂੰ