Monday, 19 June 2017

Circus

ਇਕ ਹੌਰ ਜੀਵ ਆਜ਼ਾਦ ਹੋਇਆ ਇਕ ਸਰਕਸ ਚੋ,
ਇਕ ਹੋਰ ਤੋਤਾ ਅੱਜ ਬਾਜ਼ ਹੋਇਆ ਇਸ ਸਰਕਸ ਚੋ,

ਉਹ ਅਨਜਾਣ ਸੀ ਉਹਦੇ ਪੈਰ ਜੰਮੇ ਨੇ ਇਕੋ ਰਾਹ ਉਤੇ,
ਇਕ ਅਨਜਾਣ ਰਾਹੇ ਤੋਰਿਆ ਸੀ ਉਹਨੂੰ ਸੁੱਤੇ ਸੁੱਤੇ,
ਘੁੱਮਦਾ ਘੁੱਮਦਾ ਅੱਕ ਗਿਆ ਸੀ ਉਹ ਸ਼ਹਿਰਾਂ ਚ,
ਬੈਠਾ ਬੈਠਾ ਥੱਕ ਗਿਆ ਸੀ ਕਾਲੇ ਪਹਿਰਾਂ ਚ...

ਕਾਗਜ਼ ਖਾ ਖਾ ਭੁੱਖ ਨੂੰ ਮਿਟਾਉਂਦਾ ਸੀ,
ਬਰਫ਼ੀ ਨਹੀਂ ਬਸ ਮਿਰਚਾਂ ਹੀ ਉਹ ਚਾਹੁੰਦਾ ਸੀ,
ਅੱਖਾਂ ਚ ਮੱਘਦੇ ਖਵਾਬਾਂ ਤੇ ਰੇਤ ਮਸਾਂ ਪਾਈ ਸੀ,
ਫਿਰ ਕਿਉਂ ਇਸ ਰੇਗਿਸਤਾਨ ਨੇ ਹੀ ਨਸ ਦਬਾਈ ਸੀ...

ਰੂਹ ਤਾਂ ਪਹਿਲਾਂ ਹੀ ਮੁੱਠੀ ਚ ਸੀ ਉਹਦੇ ਮਾਲਿਕ ਦੀ,
ਉਹਨੇ ਤਾਂ ਬਸ ਇਸ ਜਿਸਮ ਨੂੰ ਬੱਨੇ ਲਾਇਆ ਏ,
ਚਿੱਤ ਤਾਂ ਉਹਦਾ ਪਹਿਲਾਂ ਹੀ ਅੱਗ ਚ ਝੁੱਲਸਦਾ ਸੀ,
ਉਹਨੇ ਤਾਂ ਬਸ ਇਸ ਚੱਮ ਨੂੰ ਰਾਖ ਕਰ ਮੁੱਕਤ ਕਰਾਇਆ ਏ....

ਫਿਰ ਕੀ ਕਰਦਾ ਉਹ ਅੱਗੇ ਖੂਹ ਤੇ ਪਿੱਛੇ ਖਾਈ ਸੀ,
ਅਧੂਰੇ ਖਵਾਬਾਂ ਦੀ ਚਾਦਰ ਕਫ਼ਨ ਥਾਂ ਵਿਛਾਈ ਸੀ,
ਇਕ ਹੌਰ ਜੀਵ ਆਜ਼ਾਦ ਹੋਇਆ ਇਕ ਸਰਕਸ ਚੋ,
ਇਕ ਹੋਰ ਤੋਤਾ ਅੱਜ ਬਾਜ਼ ਹੋਇਆ ਇਸ ਸਰਕਸ ਚੋ,



Ik hor jeev aazad hoya iis circus cho
Ik hor tota ajj baaz hoya iis circus cho

Oh anjaan si ohde pair jamme si ikko raah utte
Ikk anjaan raahe toreya si ohnu sutte sutte
Ghumda ghumda akk gaya si oh shehra ch
Baitha baitha thak gaya si kaale pehara ch

Kaagaz kha kha bhukh nu mitonda si
Barfi nai bas mircha hi oh chonda si
Akhan ch maggde khwaaba te rait masa paayi si
Fir kyo is registaan ne hi nass dabayi si

Rooh ta pehla hi muthi ch si ohde maalik di
Ohne ta bas is jism nu banne laya e
Chit ta ohda pehla hi agg ch jhulasda si
Ohne ta bas is cham nu raakh kar mukt karaya e

Fir ki karda oh agge khoo te piche khaayi si
Adhoore supneya di chaadar kafan tha vichhayi si
Ik hor jeev aazad hoya is circus cho
Ik hor tota ajj baaz hoya is circus cho

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...