Monday, 19 June 2017

E haneri

ਏ ਹਨੇਰੀ ਲੈਜਾ ਮੈਨੂੰ ਉਹਦੇ ਦੇਸ
ਮੈਨੂੰ ਇਕ ਪਰਿੰਦੇ ਵਾਂਗ ਉਡਾ,
ਉੱਡਦੀ ਰੇਤ ਵਾਂਗ ਆਪਣੇ ਗਲ ਲਾਕੇ,
ਛੇਤੀ ਮੈਨੂੰ ਸੁੱਖਾਂ ਕੋਲ ਪਹੁੰਚਾ...

ਮੈਂ ਮੀਂਹ ਵਿਚ ਨਹਾਂਦਾ ਜਾਵਾਂ,
ਤੇਰਾ ਗੀਤ ਇਹ ਗਾਂਦਾ ਜਾਵਾਂ,
ਇਹਨਾ ਸੁਨਹਰੇ ਲਫ਼ਜ਼ਾਂ ਨੂੰ ,
ਉੱਡਦੇ ਪੰਛੀਆਂ ਨੂੰ ਸੁਣਾਂਦਾ ਜਾਵਾਂ...

ਰਾਹੀਂ ਆਉਂਦੇ ਬੱਦਲਾਂ ਨੂੰ,
ਬਿਜਲੀ ਵਾਂਗ ਚੀਰਦਾ ਜਾਵਾਂ,
ਮੇਰੇ ਮਾਹੀ ਨੂੰ ਜਾਂਦੇ ਰਾਹੇ,
ਫੁੱਲ ਪ੍ਰੀਤ ਦੇ ਵਿਛਾਂਦਾ ਜਾਵਾਂ...

ਉਸ ਮਾਹੀ ਕਰਕੇ ਏ ਹਨੇਰੀ,
ਸਬੱਬ ਤੈਨੂੰ ਬੁਲਾਉਣ ਦਾ ਬਣਿਆ ਏ,
ਉਸ ਸੱਜਣ ਕਰਕੇ ਹੀ ਸਬੱਬ ਤੇਰੀ,
ਬੁਕੱਲ ਚ ਆਉਣ ਦਾ ਬਣਿਆ ਏ...

ਖੋਟੀ ਇਕੱਨੀ ਸੀ 'ਬੱਧਣ' ਪਹਿਲਾਂ,
ਸਬੱਬ ਅਮੁੱਲ ਹੋਣਦਾ ਬਣਿਆ ਏ,
ਮੇਰੇ ਰੂਹੀਂ ਹੋਇਆ ਸੱਜਣ ਜਦ ਦਾ,
ਸਬੱਬ ਰੱਬ ਨੂੰ ਛੋਣ ਦਾ ਬਣਿਆ ਏ....


Aye haneri le ja mainu ohde desh
Mainu ikk parinde waang uda
Uddadi ret vaang aapne gal laake
Cheti mainu sukhan kol pahuncha

Main meenh vich nahanda java
Tera geet e ganda java
Ena sunehare lafza nu
Uddade panchian nu sunanda java
Raahi aunde badala nu main
Bijli vaang cheerda java
Mere maahi nu jande raahe
Full preet de vichanda java

Us maahi karke e haneri
Sabab tenu balon da milya e
Us sajjan kar ke hi sabab teri
Bukkal ch aun da milya e
Khoti ikkani vaang si 'badhan' pehla
Hun amul hon da milya e
Mere roohi hoya sajjan jad da
Sabab ishq nu ponn da milya e

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...