Monday, 26 June 2017

ਕਾਸ਼ ਹਰ ਕੋਈ ਅੰਨਾ ਹੁੰਦਾ....

ਜੇ ਅੱਖਾਂ ਦੇ ਨਾਲ ਕਿਸੇ ਨਾ ਸੁਣਦਾ
ਫਿਰ ਨਾ ਕੋਈ ਜਿਸਮਾਂ ਨਾਲ ਰੂਹਾਂ ਪੁਣਦਾ
ਨਾ ਚੇਹਰਿਆਂ ਦਾ ਕਿਸੇ ਰੰਗ ਹੀ ਵਿਖਦਾ
ਬਸ ਰੂਹਾਂ ਦੇ ਨਾਲ ਮਿਲਣਾ ਹੁੰਦਾ
ਕਾਸ਼ ਬੱਧਣ ਕਿਤੇ ਇਹਦਾ ਹੁੰਦਾ
ਕਾਸ਼ ਬੱਧਣ ਕਿਤੇ ਇਹਦਾ ਹੁੰਦਾ

ਨਾ ਕੋਈ ਹੁੰਦਾ ਸੋਹਣਾ, ਨਾ ਹੀ ਭੈੜਾ
ਨਾ ਹਰ ਕੋਈ ਬਸ ਸੋਹਣੇ ਦਾ ਚੁੰਮਦਾ ਵੇਹੜਾ
ਹਰ ਦਿੱਲ, ਦਿੱਲ ਦੇ ਨਾਲ ਕਰਦਾ ਬਾਤਾਂ
ਨਾ ਅੱਖਾਂ ਦਾ ਫਿਰ ਸਿਹਲਣਾ ਹੁੰਦਾ
ਕਾਸ਼ ਬੱਧਣ ਕਿਤੇ ਇਹਦਾ ਹੁੰਦਾ
ਕਾਸ਼ ਬੱਧਣ ਕਿਤੇ ਇਹਦਾ ਹੁੰਦਾ

ਨਾ ਜਿਸਮਾਂ ਦੇ ਕਈ ਹੁੰਦੇ ਚੇਹਰੇ
ਨਾ ਹਨੇਰਿਆਂ ਦੇ ਵਿਚ ਲੁਕਦੇ ਦੁਪਹਿਰੇ
ਪ੍ਰੇਮ ਨਾਲ ਗੁਡੀਆਂ ਕਿਆਰੀਆਂ ਦੇ ਵਿਚ
ਬਸ ਸੂਹੇ ਫੁੱਲਾਂ ਦਾ ਖਿਲਣਾ ਹੁੰਦਾ
ਕਾਸ਼ ਬੱਧਣ ਕਿਤੇ ਇਹਦਾ ਹੁੰਦਾ
ਕਾਸ਼ ਬੱਧਣ ਕਿਤੇ ਇਹਦਾ ਹੁੰਦਾ

ਨਾ ਕਿਸੇ ਜ਼ਮੀਨ ਤੇ ਹੁੰਦੇ ਵਾੰਡੇ
ਨਾ ਹੀ ਇੱਕ ਦੂਜੇ ਚ ਖੜਕਦੇ ਭਾਂਡੇ
ਇਹਨਾਂ ਵੱਖ ਵੱਖ ਭੇਸ਼ਾਂ, ਸੋਚਾਂ ਕਰਕੇ
ਨਾ ਦੋ ਯੁਧਾਂ ਦਾ ਛਿੱਲਣਾ ਹੁੰਦਾ
ਕਾਸ਼ ਬੱਧਣ ਕਿਤੇ ਇਹਦਾ ਹੁੰਦਾ
ਕਾਸ਼ ਬੱਧਣ ਕਿਤੇ ਇਹਦਾ ਹੁੰਦਾ



No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...