Monday, 26 June 2017

ਬੇਚਾਰੇ ਆਸ਼ਿਕਾਂ ਦੇ ਖੱਤ ਮੈਨੂੰ ਕਿਤਾਬਾਂ ਵਿੱਚ ਮਿਲੇ
ਜਦ ਖੋਲ੍ਹੇ ਮੈਂ, ਖਵਾਬ ਬੇਹਿਸਾਬਾਂ ਵਿੱਚ ਮਿਲੇ
ਇੱਕ ਤਲਬ ਇਸ਼ਕ ਦੀ ਆਈ, ਜਦ ਲਫ਼ਜ਼ਾਂ ਨੂੰ ਮੈਂ ਪੜ੍ਹਿਆ
ਮਹਿਬੂਬ ਦੀਆਂ ਜ਼ੁਲਫਾਂ, ਅੱਖਾਂ,ਬੁੱਲ ਸੱਜੇ ਗੁਲਾਬਾਂ ਵਿੱਚ ਮਿਲੇ

ਕਿਸੇ ਲਿਖਿਆ ਸੀ ਸੂਹੀ ਮਿੱਟੀ ਜਿਹਾ, ਮਹਿਬੂਬ ਦੇ ਰੰਗ ਨੂੰ
ਕਿਸੇ ਰੱਖਿਆ ਸੀ ਸੂਹੇ ਖੱਤ ਵਿੱਚ ਸਾਂਭ, ਟੁੱਟੀ ਪੀਲੀ ਵੰਗ ਨੂੰ
ਲਿਖੇ ਖੱਤ ਸੁਣਾਉਂਦੇ ਆਸ਼ਿਕ਼ ਮਹਿਫ਼ਿਲ-ਏ-ਆਫਤਾਬਾਂ ਵਿੱਚ ਮਿਲੇ
ਬੇਚਾਰੇ ਆਸ਼ਿਕਾਂ ਦੇ ਖੱਤ ਮੈਨੂੰ ਕਿਤਾਬਾਂ ਵਿੱਚ ਮਿਲੇ

ਕੋਈ ਕਰ ਝਿਜਕ ਵਿੱਚ ਰਹਿ ਗਿਆ, ਕੋਈ ਮੁੜਿਆ ਹੱਥਾਂ ਚੋਂ
ਪਰ ਅੱਜ ਵੀ ਆਉਂਦੀ ਮਹਿਕ ਇਸ਼ਕ ਦੀ ਸੁਚੇਆਂ ਖੱਤਾਂ ਚੋਂ
ਮਿਲੇ ਦਫ਼ਨ ਹੋਈਆਂ ਜੇਬਾਂ ਚ, ਕਈ ਭਿੱਜੇ ਸ਼ਰਾਬਾਂ ਵਿੱਚ ਮਿਲੇ
ਬੇਚਾਰੇ ਆਸ਼ਿਕਾਂ ਦੇ ਖੱਤ ਮੈਨੂੰ ਕਿਤਾਬਾਂ ਵਿੱਚ ਮਿਲੇ

ਕਈਆਂ ਦੀ ਸਿਆਹੀ ਧੁੰਧਲੀ ਹੋਈ, ਸ਼ਾਇਦ ਹੰਜੂਆਂ ਕੀਤੇ
ਪਰ ਹਾਲਾਤ ਦਿਲਾਂ ਦੇ ਸਾਫ ਨੇ, ਜੋ ਓਹਨੂੰ ਵੇਖ ਵੇਖ ਬੀਤੇ
ਓਹੀ ਆਸ਼ਿਕ਼ ਗੁਜ਼ਾਰਿਸ਼ ਕਰਦੇ ਮੈਨੂੰ ਮੇਰੇ ਖਵਾਬਾਂ ਵਿਚ ਮਿਲੇ
ਬੇਚਾਰੇ ਆਸ਼ਿਕਾਂ ਦੇ ਖੱਤ ਮੈਨੂੰ ਕਿਤਾਬਾਂ ਵਿੱਚ ਮਿਲੇ

ਕਈ ਪੁੱਛੇ ਸਵਾਲ ਦਿੱਲ ਨੇ ਜਦ ਖ਼ਤ ਲਿਖਵਾਇਆ ਹੱਥਾਂ ਤੋਂ
ਕਈ ਮਿਲੇ ਜਵਾਬ ਸੀ ਇਸ ਦਿੱਲ ਨੂੰ ਇਹਨਾਂ ਸਿਆਣੇ ਖੱਤਾਂ ਤੋਂ
ਕਈ ਰੁਲਦੇ ਪੈਰਾਂ ਥੱਲੇ 'ਬੱਧਣ' ਆਦਮਪੁਰ ਦੋਆਬਾ ਵਿੱਚ ਮਿਲੇ
ਬੇਚਾਰੇ ਆਸ਼ਿਕਾਂ ਦੇ ਖੱਤ ਮੈਨੂੰ ਕਿਤਾਬਾਂ ਵਿੱਚ ਮਿਲੇ...

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...