Monday, 26 June 2017

ਇੱਕ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ
ਭਾਂਵੇ ਜਿਸਮ ਤੋਂ ਓਹਦੇ ਨੂਰ ਡੁਲ੍ਹੇ, ਰੂਹ ਮਰੀਜ਼ ਹੁੰਦੀ ਏ

ਹਰ ਇੱਕ ਦੀ ਕਿਤਾਬ ਚ ਬਿਨਾ ਖੋਲ੍ਹੇ ਹੀ ਤਾਕ ਜਾਂਦਾ ਏ
ਬਿਨਾ ਛੇਕ ਜਿਸਮ ਵਿੱਚ ਕਿਵੇਂ ਰੂਹਾਂ ਨੂੰ ਝਾਕ ਜਾਂਦਾ ਏ
ਪਰ ਓਹਦੀ ਰੂਹ ਨੂੰ ਝਾਕਣ ਦੀ ਇੱਕ ਦਹਿਲੀਜ਼ ਹੁੰਦੀ ਏ
ਇੱਕ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ

ਜੋ ਕਾਗਜ਼ ਸ਼ਾਇਰ ਹੱਥ ਆ ਜਾਵੇ, ਪਰਿੰਦਾ ਹੋ ਜਾਂਦਾ
ਇਸ ਕੁਦਰਤ ਦਾ ਹਰ ਪੱਤਾ ਵੀ ਫਿਰ ਜ਼ਿੰਦਾ ਹੋ ਜਾਂਦਾ
ਓਹਦੀ ਡਾਇਰੀ ਹੁੰਦੀ ਓਹਦੀ ਰੂਹ, ਨਾ ਕੋਈ ਚੀਜ਼ ਹੁੰਦੀ ਏ
ਇੱਕ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ

ਬਸ ਪੰਨਿਆਂ ਨੂੰ ਛੱਡਕੇ ਮੁਤਾਸਿਫ਼(ਦੁੱਖ) ਕਿਸੇ ਨੂੰ ਦੱਸਦਾ ਨਹੀਂ
ਮਹਿਫ਼ਿਲ ਵਿੱਚ ਤਾਂ ਮੁਸਕੁਰਾ ਲੈਂਦਾ, ਪਰ ਇੱਕਲਾ ਹੱਸਦਾ ਨਹੀਂ
ਪਿਰੋਏ ਲਫ਼ਜਾਂ ਦੀ ਚਾਦਰ ਹੀ ਓਹਦੀ ਕਮੀਜ਼ ਹੁੰਦੀ ਏ
ਇੱਕ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ

ਨਾ ਓਹਦੇ ਵਰਗਾ ਇਸ਼ਕ ਹੀ ਕੋਈ ਕਰ ਸਕਦਾ ਏ
ਨਾ ਲਫ਼ਜ਼ਾਂ ਨਾਲ ਜ਼ਖਮ ਹੀ ਕੋਈ ਭਰ ਸਕਦਾ ਏ
ਪਰ ਓਹਦੀ ਫੱਬਤ ਓਹਦੀ ਨਜ਼ਰਾਂ ਚ ਨਾਚੀਜ਼ ਹੁੰਦੀ ਏ
ਇੱਕ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ

ਉਹ ਲਫ਼ਜ਼ਾਂ ਵਿੱਚ ਕਹਿ ਜਾਂਦਾ ਜੋ ਹਰ ਦਿੱਲ ਬੋਲਣਾ ਚਾਹੁੰਦਾ ਏ
ਹਰ ਸ਼ਾਇਰ ਹੋਰਾਂ ਤੋਂ ਵੱਖਰਾ ਹੀ ਕੁਝ ਟੋਹਲਣਾ ਚਾਹੁੰਦਾ ਏ
ਇਸੇ ਲਫ਼ਜ਼ਾਂ ਨਾਲ ਸਜਾਏ ਨਗ਼ਮ, ਜਿਵੇਂ ਕਸ਼ਨੀਜ਼(ਧਨੀਆ) ਹੁੰਦੀ ਏ
ਇੱਕ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ

ਉਹ ਅੰਤ ਤਕ ਹਰ ਨਗ਼ਮ ਨੂੰ ਸਵਾਰਦਾ ਰਹਿੰਦਾ ਏ
ਆਪਣੇ ਛੱਡ ਹੋਰਾਂ ਦੇ ਹੰਜੂ ਕਾਗਜ਼ਾਂ ਤੇ ਉਤਾਰਦਾ ਰਹਿੰਦਾ ਏ
ਓਹਦੀ ਅੱਖੀਆਂ ਵਿੱਚ ਹਰ ਰੂਹ ਹੀ ਪਾਕੀਜ਼ ਹੁੰਦੀ ਏ
ਇੱਕ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ

ਓਹਦੇ ਜਿਸਮ ਦੀ ਰੱਖ ਵਿੱਚ ਓਹਦੇ ਹੰਜੂ ਲੁੱਕ ਜਾਂਦੇ ਨੇ
ਓਹਦੇ ਲੁਤਫ਼ ਤੇ ਖਾਮੋਸ਼ੀ ਓਹਦੇ ਨਾਲ ਹੀ ਮੁੱਕ ਜਾਂਦੇ ਨੇ
ਓਹਨੂੰ ਕਾਗਜ਼ ਤੇ ਕਲਮ ਸੁਚੜਾ ਤਾਬੀਜ਼ ਹੁੰਦੀ ਏ
ਇੱਕ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ

ਓਹਦੇ ਮੁੱਖੜੇ ਤੇ ਸਦਾ ਚੁੱਪੀ ਹੁੰਦੀ ਏ ਫਕੀਰਾਂ ਵਰਗੀ
ਹਰ ਹਰਫ਼ ਦੀ ਗਿਹਰਾਈ ਹੁੰਦੀ ਤਕਰੀਰਾਂ ਵਰਗੀ
ਖ਼ਮ ਸਹਿ ਸਹਿ ਕੇ ਹੀ ਓਹਦੀ ਮੂਰਤ ਖਮੀਜ਼(ਤਰਾਸ਼) ਹੁੰਦੀ ਏ
ਇੱਕ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ

ਡਿਗਦੇ ਪੱਤੇ ਦੀ ਖੜਕ, ਫੁੱਲ ਭੌਰੇ ਦੀ ਮੜਕ ਵੀ ਸੁਣ ਲੈਂਦਾ ਏ
ਪਰ ਕਾਵਾਂ ਦੀ ਕਾਂ ਕਾਂ ਵਿੱਚ ਉਹ ਚੁੱਪ ਬਹਿੰਦਾ ਏ
ਜਿਵੇ ਦਿੱਲ ਚੋਂ ਨਿੱਕਲੀ ਹਰ ਗੱਲ ਹੀ ਲਜ਼ੀਜ਼ ਹੁੰਦੀ ਏ
ਉਂਵੇ ਸ਼ਾਇਰ ਨੂੰ ਓਹਦੀ ਹਰ ਨਗ਼ਮ ਅਜ਼ੀਜ਼ ਹੁੰਦੀ ਏ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...