Wednesday, 11 December 2019

July 2019

ਮੈਨੂੰ ਦਿਖ ਰਿਹੈ ਇਹ ਖਿਆਲ , ਖ਼ੁਦ ਨੂੰ ਦੇਖ ਕੇ
ਕਿ ਮੈਂ ਆ ਗਿਆ ਹਾਂ ਉਸ ਮੁਕਾਮ , ਜ਼ੰਜੀਰਾਂ ਵੇਚ ਕੇ

ਆਖ਼ਿਰ ਮੁਸਕੁਰਾਇਆ ਸੀ ਪਿੱਛਲੇ ਮੁਕਾਮ ਤੇ
ਆਖ਼ਿਰ ਪਹੁੰਚਿਆ ਹਾਂ ਮੈਂ ਫ਼ੁਰਸਤਾਂ ਮੇਚ ਕੇ

ਮਜ਼ਦੂਰ ਜੇਹੀ ਮੇਹਨਤ ਤੇ ਸੋਚ ਵਿਚਾਰ ਨਾਲ ਹੀ
ਕੁੱਝ ਹਾਸਿਲ ਕਰ ਹੁੰਦਾ ਏ ਡੂੰਘਾ ਖੁਰੇਚ ਕੇ

ਭਾਂਵੇ ਸਾਡੇ ਜਿਸਮਾਂ ਵਿੱਚ ਹੈ ਇੱਕ ਦੀਵਾਰ ਜੇਹੀ, ਪਰ
ਇਸ ਪਾਰ ਠੰਡਾ ਹੋਵੇ ਉਸ ਪਾਰ ਮੱਥਾ ਟੇਕ ਕੇ

ਲਗਦਾ ਨਹੀਂ ਕਿ ਤੁਵੀਂ ਹੈ ਇੱਕ ਇਨਸਾਨ ਜੇਹਾ
ਅਸਮਾਨ ਜਿੱਡਾ ਹੋਇਆ ਏ ਆਪਾ ਵੇਚ ਵੇਚ ਕੇ

ਕਰ ਰੂਹ ਦੀਆਂ ਗੱਲਾਂ ਬੜਾ ਤੂੰ ਨਾਮ ਕਮਾਇਆ ਏ
ਚਲ ਅੱਜ ਦੇਖ ਹੀ ਲੈ ਤੂੰ ਰੂਹ ਨੂੰ ਇਕ ਵਾਰ ਸੇਂਚ ਕੇ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...