Monday, 26 June 2017

ਮੈਨੂੰ ਮੇਰਾ ਹੀ ਘਰ ਪਰਾਇਆ
ਇਹ ਖੋਖਲੇ ਰਿਵਾਜ਼ ਨਿਮਾਣੇ
ਕੀ ਬੀਤਦੀ ਏ ਇਸ ਰੂਹ ਤੇ
ਇਹ ਪੀੜ ਕੋਈ ਨਾ ਜਾਣੇ

ਉਹ ਕੀਮਤ ਵੀ ਮੇਰੀ ਲੈ ਗਏ
ਤੇ ਮੈਨੂੰ ਵੀ ਨਾ ਛੱਡਿਆ
ਮੇਰੇ ਬਾਬਲ ਨੇ ਹੀ ਮੈਨੂੰ
ਸੀਨੇ ਲਾ ਘਰੋਂ ਸੀ ਕੱਡਿਆ
ਪਰ ਓਹ ਵੀ ਬੜਾ ਬੇਬਸ ਸੀ
ਕੀ ਕਰਦਾ ਇੱਕਲਾ ਖਲੋ ਕੇ
ਕਿਸ ਕਿਸ ਨੂੰ ਅਉਣੋ ਰੋਕਦਾ
ਮੇਰੇ ਕਮਰੇ ਦਾ ਬੂਹਾ ਢੋਹ ਕੇ
ਜਿਹਨਾ ਇਹ ਲਕੀਰਾਂ ਬਣਾਈਆਂ
ਜ਼ਾਲਿਮ ਨੇ ਵੱਡੇ ਸਿਆਣੇ
ਮੈਨੂੰ ਮੇਰਾ ਹੀ ਘਰ ਪਰਾਇਆ
ਇਹ ਖੋਖਲੇ ਰਿਵਾਜ਼ ਨਿਮਾਣੇ

ਅੰਮੀ ਕੋਲੋ ਜਦ ਮੈਂ ਪੁੱਛਿਆ
ਕਿਉਂ ਮੇਰਾ ਜਾਣਾ ਏ ਜ਼ਰੂਰੀ
ਨਾ ਮਿਲਿਆ ਜਵਾਬ ਮੈਨੂੰ ਕੋਈ
ਨਾ ਗੱਲ ਹੀ ਸੁਣੀ ਮੇਰੀ ਪੂਰੀ
ਸਿਆਣਿਆਂ ਦੇ ਗੀਤ ਸੁਣਾਕੇ
ਖੱਬੀ ਅੱਖ ਮੇਰੇ ਵੱਲ ਘੂਰੀ
ਕਿਉਂ ਪਾਉਂਦੀ ਪਾਈ ਪੁਆੜਾ
ਕਿਉਂ ਲਾਜ ਕਰੇ ਚੂਰੋ ਚੂਰੀ
ਮੈਨੂੰ ਅੰਮੀ ਦੇ ਹੰਜੂ ਆਖਣ
ਨਾ ਹੁਣ ਬੋਲ ਪਾਗਲਾਂ ਦੇ ਬਾਣੇ
ਮੈਨੂੰ ਮੇਰਾ ਹੀ ਘਰ ਪਰਾਇਆ
ਇਹ ਖੋਖਲੇ ਰਿਵਾਜ਼ ਨਿਮਾਣੇ

ਓਹਦੋਂ ਹੀ ਮੁੱਲ ਧੀ ਦਾ ਪਤਾ ਲੱਗੂ
ਜਦ ਖੜਕ ਵੇਹੜੇ ਦੀ ਮੁੱਕੂ







ਮੇਰੇ ਜਿਸਮ ਦੇ ਸੌਦਾਗਰ
ਮੇਰੇ ਦੋਵੇ ਪਾਸੇ ਬਹ ਗਏ
ਮੈਨੂੰ ਰੋਂਦੀ ਰੋਂਦੀ ਨੂੰ ਲੈ ਗਏ
ਇਹ ਬੀਨਾਂ ਸਾਜ਼ਾਂ ਵਾਲ਼ੇ
ਮੇਰੇ ਹੰਜੂ ਵੇਖਣ ਆਏ ਸੀ
ਕੰਮ ਛੱਡ ਕੰਮਕਾਜਾਂ ਵਾਲੇ
ਮੇਰੇ ਦੁੱਖ ਵਿਚ ਗੀਤ ਗਾ ਰਹੇ ਸੀ
ਸੋਹਣੀਆਂ ਅਵਾਜ਼ਾਂ ਵਾਲੇ


No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...