Monday, 26 June 2017

ਹਰ ਵਾਰ ਜਾਂਦੀ ਹੋਈ
ਮੁੜ ਵੇਖਦੀ ਕਿ
ਸਾਡੇ ਨਾਲ ਗੱਲ ਨਾ ਕਰੇ
ਬੱਧਣਾ
ਕਿਉਂ ਸਾਡੇ ਨਾਲ ਗੱਲ ਨਾ ਕਰੇ
ਅੱਖੀਂ ਹਾਮੀਆਂ
ਨਾ ਭਰਦੀ ਸਲਾਮੀਆਂ
ਪਤਾ ਨੀ ਕਿਹੜੀ ਗੱਲ ਤੋਂ ਡਰੇ
ਹਰ ਵਾਰ ਜਾਂਦੀ ਹੋਈ
ਮੁੜ ਵੇਖਦੀ
ਕੇ ਸਾਡੇ ਨਾਲ ਗੱਲ ਨਾ ਕਰੇ
ਬੱਧਣਾ
ਕਿਉਂ ਸਾਡੇ ਨਾਲ ਗੱਲ ਨਾ ਕਰੇ

ਇੰਜ ਆਕੇ ਬੈਠ ਜਾਵੇ ਰੋਜ਼ ਢਾਬੇ ਤੇ
ਕੇ ਜਿਵੇਂ ਕੋਈ ਗੱਲ ਨੀ ਹੁੰਦੀ
ਭਾਂਵੇ ਪਿੱਠ ਕਰ ਬੈਠੇ ਮੇਰੇ ਸਾਮ੍ਹਣੇ
ਸੁਰਤ ਮੇਰੇ ਵੱਲ ਹੀ ਹੁੰਦੀ
ਹਾਸੀਆਂ ਖੇਡੀਆਂ
ਵਿਖਾਉਂਦੀ ਅੱਖਾਂ ਟੇਢੀਆਂ
ਜੀ ਸਾਰੇ ਕੰਮ ਹਾਮੀਆਂ ਭਰੇ
ਹਰ ਵਾਰ ਜਾਂਦੀ ਹੋਈ
ਮੁੜ ਵੇਖਦੀ
ਕੇ ਸਾਡੇ ਨਾਲ ਗੱਲ ਨਾ ਕਰੇ
ਬੱਧਣਾ
ਕਿਉਂ ਸਾਡੇ ਨਾਲ ਗੱਲ ਨਾ ਕਰੇ

ਇੱਕ ਦਿਨ ਥੋੜਾ ਜੇਰਾ ਜਿਹਾ ਕਰਕੇ
ਮੈਂ ਉਹਦੇ ਕੋਲ ਜਾਕੇ ਬਹਿ ਗਿਆ
ਪਰ ਮੈਂ ਵੀ ਨਾ ਜਾਣਾ ਗੱਲ ਦਿੱਲ ਦੀ
ਮੈਂ ਕਿੰਝ ਸਾਫ ਸਾਫ ਕਹਿ ਗਿਆ
ਭੈੜਾ ਝਾਕਦੀ
ਤੇ ਨਾਲੇ ਮੈਨੂੰ ਆਖਦੀ
ਕਿ ਇਹ ਕਦੇ ਹੋ ਨਾ ਸਕੇ
ਹਰ ਵਾਰ ਜਾਂਦੀ ਹੋਈ
ਮੁੜ ਵੇਖਦੀ
ਕੇ ਸਾਡੇ ਨਾਲ ਗੱਲ ਨਾ ਕਰੇ
ਬੱਧਣਾ
ਕਿਉਂ ਸਾਡੇ ਨਾਲ ਗੱਲ ਨਾ ਕਰੇ

ਕਿਹੋ ਜਿਹਾ ਇਹ ਚੰਦਰਾ ਪਵਾੜਾ
ਹੁਣ ਉਹਦੇ ਅੱਗੇ ਜਾ ਨਾ ਸਕਾਂ
ਕਦੇ ਲੰਘ ਜੇ ਸਬੱਬ ਨਾਲ ਅੱਗਿਓਂ
ਮੈਂ ਅੱਖਿਆਂ ਮਿਲਾ ਨਾ ਸਕਾਂ
ਮੁੜ ਵੇਖਦਾ
ਤੇ ਅੱਖੀਆਂ ਨੂੰ ਸੇਕਦਾ
ਇਹ ਚਿੱਤ ਔਖੇ ਸਾਹਾਂ ਨੂੰ ਭਰੇ
ਹਰ ਵਾਰ ਜਾਂਦੀ ਹੋਈ
ਮੁੜ ਵੇਖਦੀ
ਕੇ ਸਾਡੇ ਨਾਲ ਗੱਲ ਨਾ ਕਰੇ
ਬੱਧਣਾ
ਕਿਉਂ ਸਾਡੇ ਨਾਲ ਗੱਲ ਨਾ ਕਰੇ

ਸ਼ੁਰੂ ਕਰ ਦਿੱਤੇ ਲੱਭਣੇ ਬਹਾਨੇ
ਓਹਨੇ ਮੇਰੇ ਕੋਲ ਆਉਣ ਨੂੰ
ਪਾਉਣ ਲੱਗ ਪਈ ਏ ਸੂਟ ਛੱਡ ਜੀਨਾਂ
ਉਹ ਮੇਰੀ ਝੱਲੀ ਰੂਹ ਮਚਾਉਣ ਨੂੰ
ਚਿੱਤੋਂ ਡਰਦੀ
ਤੇ ਹਾਮੀ ਨਹੀਂਉਂ ਭਰਦੀ
ਕਿਉਂ ਫਿਰ ਇਹਨੇ ਜਤਨ ਕਰੇ
ਹਰ ਵਾਰ ਜਾਂਦੀ ਹੋਈ
ਮੁੜ ਵੇਖਦੀ
ਕੇ ਸਾਡੇ ਨਾਲ ਗੱਲ ਨਾ ਕਰੇ
ਬੱਧਣਾ
ਕਿਉਂ ਸਾਡੇ ਨਾਲ ਗੱਲ ਨਾ ਕਰੇ

ਬੈਠ ਧੁੱਪ ਵਿੱਚ ਸਿਖਰ ਦੁਪਹਿਰੇ
ਉਡੀਕ ਓਹਦੀ ਕਰਦਾ ਰਵਾਂ
ਓਹਦੇ ਇੱਕ ਸੂਹੇ ਝਾਕੇ ਵਾਜੋਂ ਹਾਜ਼ਰੀ
ਮੈਂ ਸੂਲੀ ਉੱਤੇ ਧਰਦਾ ਰਵਾਂ
ਖੇਡਾਂ ਖੇਡਕੇ
ਤੇ ਸੱਧਰਾਂ ਉਧੇੜਕੇ
ਆਪ ਚਲੀ ਜਾਂਦੀ ਏ ਘਰੇ
ਹਰ ਵਾਰ ਜਾਂਦੀ ਹੋਈ
ਮੁੜ ਵੇਖਦੀ
ਕੇ ਸਾਡੇ ਨਾਲ ਗੱਲ ਨਾ ਕਰੇ
ਬੱਧਣਾ
ਕਿਉਂ ਸਾਡੇ ਨਾਲ ਗੱਲ ਨਾ ਕਰੇ

ਕਿਸੇ ਦਿੱਲ ਵਿੱਚ ਖਿੱਚ ਹੋਵੇ ਬੱਧਣ
ਉਹ ਤਾਂਹੀ ਮੁੜ ਮੁੜ ਤੱਕਦਾ
ਜੇ ਗੱਲ ਦਿੱਲ ਵਿੱਚ ਮੱਚਦੀ ਏ ਕੋਈ
ਕਿਉਂ ਬੁੱਲੀਆਂ ਤੇ ਹੱਥ ਰੱਖਦਾ
ਇਹ ਰੁੱਤਾਂ ਸੋਹਣੀਆਂ
ਦੋਬਾਰਾ ਨਹੀਓ ਆਉਣੀਆਂ
ਤੂੰ ਹੱਥ ਅੱਜ ਕਰਦੇ ਪਰੇ
ਹਰ ਵਾਰ ਜਾਂਦੀ ਹੋਈ
ਮੁੜ ਵੇਖਦੀ
ਕੇ ਸਾਡੇ ਨਾਲ ਗੱਲ ਨਾ ਕਰੇ
ਬੱਧਣਾ
ਕਿਉਂ ਸਾਡੇ ਨਾਲ ਗੱਲ ਨਾ ਕਰੇ

ਇਸ ਸੋਚ ਜਿਸਮਾਨੀ ਵਿੱਚ ਸੌਖੇ
ਨੀ ਮਿਲਦੇ ਦੀਵਾਨੇ ਝੱਲੀਏ
ਫਿਰ ਲੱਭਦੀ ਫਿਰੇਂਗੀ
ਯਾਦ ਕਰਿਆ ਕਰੇਂਗੀ ਅਫਸਾਨੇ ਬੱਲੀਏ
ਉਹ ਝੱਲਾ ਛੋਕਰਾ
ਕਿੱਧਰ ਗਿਆ ਖੋਟੜਾ
ਜਿਹਨੇ ਖਵਾਬ ਕੀਤੇ ਸੀ ਹਰੇ
ਹਰ ਵਾਰ ਜਾਂਦੀ ਹੋਈ
ਮੁੜ ਵੇਖਦੀ
ਕੇ ਸਾਡੇ ਨਾਲ ਗੱਲ ਨਾ ਕਰੇ
ਬੱਧਣਾ
ਕਿਉਂ ਸਾਡੇ ਨਾਲ ਗੱਲ ਨਾ ਕਰੇ


No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...