Monday, 26 June 2017

ਅੱਜ ਕਰਦੇ ਦਿਲਾਂ ਦੀ ਗੱਲ ਪੂਰੀ
ਤੇ ਮਿੰਨਤਾਂ ਪਵਾਈ ਨਾ
ਏ ਸੂਹੀ ਕੁਦਰਤ ਪਾਵੀਂ ਨਾ ਪਵਾੜਾ
ਇਹ ਜਿੰਦ ਨੂੰ ਰਵਾਈ ਨਾ

ਕਿਉਂ ਇਹੀ ਸੋਚ ਇਹਨੀ ਦੂਰ ਚਲੀ ਜਾਂਦੀ ਏ
ਕਿਉਂ ਖ਼ਾਬ ਭੈੜੇ ਰੁਕਦੇ ਨਹੀਂ
ਕੁਝ ਬੂਟੇਆਂ ਤੋਂ ਬਾਗ਼ ਬਣੀ ਜਾਂਦੇ ਨੇ
ਕਿਉਂ ਪੱਤੇ ਇਹਦੀ ਸੁੱਕਦੇ ਨਹੀਂ

ਮੇਰੀ ਰੂਹ ਕਮਜ਼ੋਰ ਏ ਵਿਚਾਰੀ
ਦੇਖੀਂ ਤੂੰ ਮਚਾਈ ਨਾ
ਏ ਸੂਹੀ ਕੁਦਰਤ ਪਾਵੀਂ ਨਾ ਪਵਾੜਾ
ਇਹ ਜਿੰਦ ਨੂੰ ਰਵਾਈ ਨਾ

ਇਹਨਾਂ ਟਾਹਣੀਆਂ ਤੇ ਬੂਰ ਨਵਾਂ ਲੱਗਿਆ
ਹਵਾ ਤੋਂ ਡਰ ਲੱਗਦਾ ਬੜਾ
ਇਸ ਮੁੱਖ ਉੱਤੇ ਨੂਰ ਸੂਹਾ ਚੜ੍ਹਿਆ
ਧੁੱਪਾਂ ਤੋਂ ਡਰ ਲੱਗਦਾ ਬੜਾ

'ਬੱਧਣ' ਦਿੱਲ ਵਾਲਾ ਭੈੜਾ ਨੀ ਖਿਡਾਰੀ
"ਨਾ" ਸੁਣਵਾਈ ਨਾ
ਏ ਸੂਹੀ ਕੁਦਰਤ ਪਾਵੀਂ ਨਾ ਪਵਾੜਾ
ਇਹ ਜਿੰਦ ਨੂੰ ਰਵਾਈ ਨਾ

ਓਹਦੀ ਫੱਬਤ ਏ ਸਭ ਨਾਲੋਂ ਵੱਖਰੀ
ਤੇ ਓਹਦੇ ਜਹੀ ਹੋਰ ਕੋਈ ਨਾ
ਸੂਟ ਕੱਢਵਾਂ ਤੇ ਸਿਰ ਫੁੱਲਕਾਰੀ
ਓਹਦੇ ਜਹੀ ਟੌਰ ਕੋਈ ਨਾ

ਨਾ ਉੱਚਾ ਬਣ ਜਾਵਾਂ ਜਦੋਂ ਤਈਂ ਲਿਖਾਰੀ
ਤੂੰ ਸਾਕ ਕਰਾਈ ਨਾ
ਏ ਸੂਹੀ ਕੁਦਰਤ ਪਾਵੀਂ ਨਾ ਪਵਾੜਾ
ਇਹ ਜਿੰਦ ਨੂੰ ਰਵਾਈ ਨਾ

ਇਸ ਵੱਸਲਾਂ ਦੀ ਰੁੱਤ ਨੂੰ ਮੈਂ ਸਖੀਏ
ਹਾਂ ਮੁੱਦਤਾਂ ਤੋਂ ਭਾਲਦਾ ਪਿਆ
ਇਹਨਾਂ ਭੈੜੇ ਸਬਰਾਂ ਨੂੰ ਬੜੇ ਚਿਰ ਤੋਂ
ਹਾਂ ਔਖਾ ਸੌਖਾ ਪਾਲਦਾ ਪਿਆ

ਇਸ ਪ੍ਰੀਤ ਨੂੰ ਤੂੰ ਫੁੱਲਾਂ ਨਾ ਸਵਾਰੀ
ਤੇ ਸੱਧਰਾਂ ਨੂੰ ਢਾਈ ਨਾ
ਏ ਸੂਹੀ ਕੁਦਰਤ ਪਾਵੀਂ ਨਾ ਪਵਾੜਾ
ਇਹ ਜਿੰਦ ਨੂੰ ਰਵਾਈ ਨਾ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...