Monday, 26 June 2017

ਸੁਫ਼ਨਾ...23 ਮਾਰਚ

ਉਹਨਾਂ ਤਿੰਨਾਂ ਰੱਸੀਆਂ ਨੇ ਮੈਨੂੰ ਸੁਫਨੇ ਚ ਕਿਹਾ
ਜਦ ਉਹਨਾਂ ਸੀ ਹੋਠਾਂ ਨਾਲ ਲਗਾਇਆ
ਸਾਡੀਆਂ ਅੱਖਾਂ ਚੋ ਪਈਆਂ

ਰਾਤੀ ਜੱਲਾਦ ਨੇ ਵੀ ਆਕੇ ਇਹੀ ਸੁਫਨੇ ਚ ਦੱਸਿਆ
ਜਦ ਉਹਨਾਂ ਸੀ ਰੱਸੀਆਂ ਨੂੰ ਚੁੰਮਿਆ
ਆਕੜ ਛੱਡ ਨਰਮ ਹੋ ਗਈਆਂ

ਅਸੀਂ ਕਿੰਨਿਆਂ ਹੀ ਬੁੱਤਾਂ ਨੂੰ ਏ ਰੂਹੋਂ ਵੱਖ ਕੀਤਾ
ਪਰ ਇਹਨਾਂ ਵਾਰੀ ਅਸੀਂ ਖੁਦ ਹੀ
ਬੁੱਤੋਂ ਵੱਖ ਜਹੀਆਂ ਹੋ ਗਈਆਂ

ਜਦ ਉਹਨਾਂ ਹੱਥਾਂ ਦੀਆਂ ਲਕੀਰਾਂ ਸਾਡੀਆਂ ਕਰੀਜ਼ਾਂ ਨਾਲ ਮਿਲੀਆਂ
ਇਹ ਚੰਦਰੀਆਂ ਠੰਡੀਆਂ ਹਵਾਵਾਂ ਵੀ ਤਪ
ਹੋ ਭਾਫ ਔਹ ਗਈਆਂ

ਕੁਝ ਦਿਨਾਂ ਤੋਂ ਇਹ ਪਹਿਰ ਵੀ ਪੋਲੇ ਪੋਲੇ ਲੰਗਣ ਬਾਪੂ ਆਖੇ
ਗਲ ਰੱਸੀਆਂ ਸੱਜੀਆਂ ਜਦ
ਘੜੀ ਦੀਆਂ ਸੂਈਆਂ ਖਲੋ ਗਈਆਂ

ਉਸ ਰਾਤ ਬਾਪੂ ਨੇ ਉਹਨਾਂ ਰੱਸੀਆਂ ਨੂੰ ਬਾਰ ਬਾਰ ਸੀ ਜਗਾਇਆ
ਪਰ ਉਹਨਾਂ ਤਿੰਨਾਂ ਨੂੰ ਸੁਲਾਕੇ
ਖੁਦ ਵੀ ਸਦਾ ਲਈ ਸੌਂ ਗਈਆਂ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...