Monday, 26 June 2017

ਨਾ ਚਾਹ ਕੇ ਵੀ ਇਹ ਦਿੱਲ ਤੇਰੇ ਵੱਲ ਤੁਰ ਪੈਂਦਾ
ਭਾਂਵੇ ਇਸ ਕਮਲੇ ਤੇ ਕਿੰਨਾ ਕਹਿਰ ਤੂੰ ਢਾਹਿਆ ਏ...

ਨੀ ਇਹ ਜ਼ਖਮ ਕਦੋਂ ਤੱਕ ਭਰਨੇ ਨਾ ਕੋਈ ਦੱਸਦਾ ਏ
ਇਹਨਾਂ ਜ਼ਖਮਾਂ ਨੇ ਮੈਨੂੰ ਰਾਤਾਂ ਵਿਚ ਰਵਾਇਆ ਏ...

ਲੇਖ ਲਕੀਰਾਂ ਜਦ ਸੀ ਮਿਲਿਆ ਓਹਨੂੰ ਪੂਜਦੀ ਸੀ
ਤੂੰ ਤੇ ਵਿਛੜਨੇ ਦਾ ਵੀ ਦੋਸ਼ ਉਸ ਰੱਬ ਤੇ ਲਾਇਆ ਏ...

ਜਿਹੜੇ ਦਰ ਦਰ ਜਾ ਤੂੰ ਸੋਨਾ ਚਾਂਦੀ ਚੁੰਮਦੀ ਸੀ
ਆਪਣਿਆਂ ਲੇਖਾਂ ਚੋਂ ਤੂੰ ਹੀਰਾ ਆਪ ਮਿਟਾਇਆ ਏ

ਤੇਰੇ ਵਰਗਾ ਨਾ ਕੋਈ ਵੇਖਿਆ ਨਾ ਕੋਈ ਇਸ ਜੱਗ ਤੇ
ਆਪਣੀਆਂ ਖੁਸ਼ੀਆਂ ਦਾ ਬੰਦ ਬੂਹਾ ਤੂੰ ਆਪ ਕਰਾਇਆ ਏ

ਨੀ ਤੂੰ 'ਬੱਧਣ' ਨੂੰ ਵਿਖਦੇ ਹੀ ਰਾਹ ਵੱਟ ਮੁੜ ਜਾਂਦੀ
ਤੈਨੂੰ ਰੂਹ ਦਰਗਾਹ ਵਿੱਚ ਰੱਬ ਦੇ ਨਾਲ ਬਿਠਾਇਆ ਏ...

ਪਹਿਲਾਂ ਭਖੜ,ਤੀਲੇ,ਪੱਤਰ ਚੁਗਦਾ ਫਿਰਦਾ ਸੀ
ਨੀ ਤੂੰ ਹੰਜੂਆਂ ਨਾਲ ਕਲਮ ਭਰ ਲਿਖਣਾ ਸਿਖਾਇਆ ਏ...

ਤੇਰੇ ਵਰਗਾ ਨਾ ਕੋਈ ਮਿਲਜੇ ਤੈਨੂੰ ਹਾਣੀ ਨੀ
ਇਸੇ ਲਈ ਤੇਰਾ ਨਾਂ ਵਿੱਚ ਦੁਆਵਾਂ ਪਾਇਆ ਏ...

ਇਹਨਾ ਝੱਖੜ ਝੁੱਲ ਕੇ ਹੀ ਆਸ਼ਿਕ਼ ਨੂੰ ਸਮਝ ਆਈ
ਕਿ ਇਹ ਇਸ਼ਕ ਇਬਾਦਤ ਅੰਨਜਲ ਸਭ ਮੋਹ ਮਾਇਆ ਏ...

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...