Monday, 26 June 2017

ਇਹ ਰਾਹ ਬਹੁਤ ਨਸ਼ੀਲਾ ਏ
ਸੱਧਰਾਂ ਦਾ ਰੰਗ ਚਮਕੀਲਾ ਏ
ਇਥੇ ਸੂਰਜ ਵਿਖੇ ਮੈਨੂੰ ਲਾਲ ਜੇਹਾ
ਤੇ ਅੰਬਰ ਦਾ ਰੰਗ ਨੀਲਾ ਏ
ਇਹ ਰਾਹ ਬਹੁਤ ਨਸ਼ੀਲਾ ਏ

ਮੈਨੂੰ ਰੋਜ਼ ਮਿਲਣ ਮੇਰੇ ਯਾਰ ਜਿਹੇ
ਜੋ ਲੱਗਦੇ ਨੇ ਸਰਸ਼ਾਰ ਜਿਹੇ
ਤੁਰਦੇ ਤੁਰਦੇ ਅੱਖਾਂ ਭਿੱਜ ਜਾਂਦੀਆਂ
ਇਸ ਹਵਾ ਵਿੱਚ ਕੁਝ ਸਿੱਲਾ ਸਿੱਲਾ ਏ
ਇਹ ਰਾਹ ਬਹੁਤ ਨਸ਼ੀਲਾ ਏ

ਸੂਰਜ ਸ਼ਰਮਾ ਲਾਲ ਹੋ ਜਾਂਦਾ ਏ
ਜਦ ਸੱਜਣ ਦੇ ਕੋਲ ਜਾਂਦਾ ਏ
ਉਸ ਯਾਰ ਨੂੰ ਮਿਲਣ ਦੀ ਤੜਪ ਵਾਜੋਂ
ਸਾਰਾ ਦਿਨ ਰਹਿੰਦਾ ਤਪਸ਼ੀਲਾ ਏ
ਇਹ ਰਾਹ ਬਹੁਤ ਨਸ਼ੀਲਾ ਏ

ਇਸ ਰਾਹ ਮੈਂ ਜਦ ਵੀ ਆਉਂਦਾ ਹਾਂ
ਮੈਨੂੰ ਆਪਣੀ ਜਹੀ ਖੁਸ਼ਬੋ ਆਉਂਦੀ ਏ
ਮਿਲੇ ਪੈਰ ਛਪੇ ਮੇਰੇ ਨਾਪ ਜਿਹੇ
ਸ਼ਾਇਦ ਇਸੇ ਕਰਕੇ ਰੂਹੀਲਾ ਏ
ਇਹ ਰਾਹ ਬਹੁਤ ਨਸ਼ੀਲਾ ਏ

ਇਸ ਸੂਰਜ ਦੀ ਲਾੱਲੀ ਬੱਧਣਾ
ਸਾਰੇ ਅੰਬਰ ਤੇ ਹੀ ਵਿੱਛ ਜਾਂਦੀ ਏ
ਪਰ,ਚੜ੍ਹ ਜਾਵੇ ਜਿਸ ਬੱਦਲ ਤੇ
ਬਣ ਜਾਂਦਾ ਸ਼ਾਇਰ ਸੁਰੀਲਾ ਏ
ਇਹ ਰਾਹ ਬਹੁਤ ਨਸ਼ੀਲਾ ਏ

ਇੱਕ ਬੱਚੇ ਵਾਂਗ ਜੰਮਦੀ ਸੇਵਰ ਜਹੀ
ਸਿਰ ਤੱਤਾ ਏ ਜਿਵੇ ਦੁਪਹਿਰ ਜਹੀ
ਗੀਤ ਮਿੱਠਾ ਏ ਸਾਂਝ ਸਿਆਣੀ ਦਾ
ਰਾਤ ਦੇ ਚੰਨ ਵਾਂਗ ਢਿਲਾ ਢਿਲਾ ਏ
ਇਹ ਰਾਹ ਬਹੁਤ ਨਸ਼ੀਲਾ ਏ

ਰੋਜ਼ ਅੰਤ ਹੋਵੇ ਇੱਕੋ ਕਹਾਣੀ ਦਾ
ਬਿਨ ਮੇਲ ਹਾਣੀ ਨਾਲ ਹਾਣੀ ਦਾ

ਮੇਰਾ ਮੰਨ ਸੁੱਨ ਹੋ ਜਾਂਦਾ ਏ
ਸਰਤਾਜ ਜਿਹੀ ਧੁਨ ਹੋ ਜਾਂਦਾ ਏ







No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...