Monday, 26 June 2017

ਨਾ ਹੁਣ ਬਾਹਾਂ ਵਿੱਚ ਗਰਮਾਹਟ ਏ
ਨਾ ਦਿੱਲ ਵਿੱਚ ਹੀ ਕੋਈ ਆਹਟ ਏ
ਅੰਦਰ ਜਿਸਮਾਂ ਦੇ ਕਾਲੀ ਰਾਤ ਹੋਈ
ਹੁਣ ਨਾ ਹੀ ਰੂਹਾਂ ਵਿੱਚ ਕੋਈ ਚਾਹਤ ਏ

ਮੱਥੇ ਤੇ ਤਿਉੜੀਆਂ ਆ ਗਈਆਂ
ਸੂਰਜ ਸਿਰ ਚੜ੍ਹਿਆ, ਤਰਕਾਲਾਂ ਛਾ ਗਈਆਂ
ਜਿਹੜਾ ਫੜਦਾ ਸੀ ਹੱਥ ਮੈਂ ਫਿਕਰਾਂ ਵਿਚ
ਉਸ ਹੱਥ ਵਿੱਚ ਨਾ ਹੁਣ ਕੋਈ ਰਾਹਤ ਏ

ਉਹ ਬੂਹਾ ਭਿੜਿਆ, ਜੋ ਕਦੇ ਢੁੱਕਿਆ ਹੀ ਨਹੀਂ
ਫੁੱਲ ਬੇਰੰਗ ਹੋ ਗਿਆ, ਜੋ ਕਦੇ ਸੁੱਕਿਆ ਹੀ ਨਹੀਂ
ਛਾਤੀ ਹਾਰ ਸੱਜੇ ਨੇ ਹੰਜੂਆਂ ਵਰਗੇ
ਪਰ ਦਿੱਲ ਵਿੱਚ ਭਾਨ ਜਿਨੀ ਜਾਜ਼ਬਾਹਤ ਏ

ਹੰਜੂ ਨਕਲੀ ਪੀੜਾਂ ਨੂੰ ਵੇਖ ਡੁੱਲ ਜਾਂਦਾ ਏ
ਜੋ ਨਾਲ ਖੜੇ ਰੋਂਦੇ ਨੇ ਉਹਨਾਂ ਭੁੱਲ ਜਾਂਦਾ ਏ
ਕੀ ਕਰਨਾ ਉਹਨਾਂ ਲਈ ਅੱਖਾਂ ਸਿਹਲੀਆਂ ਕਰਕੇ
ਜਿਹਨਾਂ ਬੁੱਲੀਆਂ ਤੇ ਨਾ ਸਾਡੇ ਲਈ ਕੋਈ ਮੁਸਕੁਰਾਹਟ ਏ

ਉਹ ਟਾਹਣੀਆਂ ਸੇਕ ਦੇ ਜਾਂਦੀਆਂ ਜੋ ਅਕਸਰ ਪੋਹ ਵਿਚ ਠਰਦੀਆਂ ਨੇ
ਮੁੱਖ ਮੋੜ ਲੈਂਦੇ ਨੇ ਉਹ ਬੱਧਣ ਜਿਹਨਾਂ ਵਾਜੋਂ ਜਿੰਦਾ ਨਾ ਸਰਦੀਆਂ ਨੇ
ਰੰਗ ਮੇਰਾ ਵੀ ਮੈਲਾ ਲੱਗਿਆ ਜਦ ਮੈਂ ਸ਼ੀਸ਼ੇ ਮੂਰੇ ਖੜਿਆ
ਤੇ ਨਾ ਹੁਣ ਉਂਹ ਪਹਿਲਾ ਜਹੀ ਲਿਖਾਵਟ ਏ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...