ਕਲਮ ਤੇ ਪੰਨੇ...✍
ਇਹ ਕਲਮ ਕੱਲ ਕਿਸੇ ਨੂੰ ਪਛਾਣਦੀ ਸੀ, ਅੱਜ ਕਿਸੇ ਨੂੰ ਪਛਾਣਦੀ ਏ
ਸਿਆਹੀ ਚੋਂ ਕੱਲ ਕਿਸੇ ਦੀ ਮਹਿਕ ਆਉਂਦੀ ਸੀ, ਅੱਜ ਕਿਸੇ ਦੀ ਮਹਿਕ ਆਉਂਦੀ ਏ
ਬਸ ਇਹਦਾ ਹੀ ਚਲਦਾ ਰਹਿੰਦਾ ਏ, ਇਸ ਹਨੇਰੇ ਵਿੱਚ ਡੁੱਬੀ ਰੂਹ ਨਾਲ
ਪਰ, ਇਸ ਹਨੇਰੇ ਵਿੱਚ ਇੱਕ ਦੀਵਾ ਜ਼ਰੂਰ ਬਲਦਾ ਏ ਜੋ ਸਹੀ ਦਿਸ਼ਾ ਦਿੰਦਾ ਏ
ਮੇਰੀ ਪਿਆਰੀ ਕਲਮ ਨੂੰ ਮੇਰੇ ਸਾਰੇ ਰਾਜ਼ਾਂ ਦਾ ਪਤਾ ਏ
ਪਰ ਇਹ ਬਹੁਤ ਸਿਆਣੀ ਏ ਕਿਸੇ ਨੂੰ ਕੁਝ ਨਹੀਂ ਦੱਸਦੀ
ਪਰ ਇਹ ਨਿਮਾਣੇ ਪੰਨੇ ਕਦੇ ਵੀ ਕਿਸੇ ਦੇ ਵਫ਼ਾਦਾਰ ਨਹੀਂ ਹੁੰਦੇ
ਇਹ ਝੱਟ ਹੀ ਸਭ ਕੁਝ ਸਾਫ ਸਾਫ ਦਸ ਦਿੰਦੇ ਨੇ
ਇਸੇ ਕਰਕੇ ਮੈਂ ਇਹਨਾਂ ਪੰਨਿਆਂ ਨੂੰ ਸੰਦੂਕ ਦੇ ਵਿਚ ਰੱਖਦਾ ਹਾਂ
ਤਾਕਿ ਇਹ ਕਿਸੇ ਨੂੰ ਕੁਝ ਨਾ ਦਸ ਸਕਣ, ਪਰ ਇਹ ਸ਼ੋਰ ਕਰਦੇ ਨੇ
ਮੈਂ ਆਪਣੀ ਭੋਲੀ ਪਿਆਰੀ ਕਲਮ ਨੂੰ ਦਿਲ ਦੇ ਕੋਲ ਹੀ ਰੱਖਦਾ ਹਾਂ
ਤਾਂਕਿ ਕੋਈ ਇਸ ਨੂੰ ਚੋਰੀ ਕਰ, ਮੇਰੇ ਅਤੀਤ ਬਾਰੇ ਨਾ ਪੁੱਛ ਲਵੇ
ਪਰ ਜਦ ਮੇਰਾ ਅੰਤ ਆਏਗਾ ਇਹ ਦੋਹੇ ਮੇਰੇ ਨਾਲ ਨਹੀਂ ਜਾ ਸਕਣਗੇ
ਫਿਰ ਮੈਂ ਕੀ ਕਰਾਂਗਾ ਕਿਵੇਂ ਇਹਨਾਂ ਦੋਹਾਂ ਨੂੰ ਇੱਕਲਿਆਂ ਛੱਡਾਂਗਾ
ਕਿਵੇਂ ਮੈਂ ਇਹਨਾਂ ਪੰਨਿਆਂ ਨੂੰ ਰੋਕਾਂਗਾ, ਕਿਵੇਂ ਮੈਂ ਕਲਮ ਨੂੰ ਚੁੱਪ ਰਹਿਣ ਤੇ ਮਜਬੂਰ ਕਰਾਂਗਾ
ਮੈਂ ਇੱਕ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ 'ਬੱਧਣ' ਦੇ ਨਾਲ ਹੀ ਸਾੜ ਦਿਓ
ਇਹਨਾਂ ਪੰਨਿਆਂ ਨੂੰ ਨਾ ਫਰੋਲਯੋ ਤੇ ਕਲਮ ਨੂੰ ਕੁੱਝ ਨਾ ਪੁੱਛਿਓ

No comments:
Post a Comment