Monday, 26 June 2017

ਪਰਮ....ਇੱਕ ਫੁੱਲ,

ਇਕ ਅਮੁੱਲੀ ਰਾਤ, ਫਿਰ ਆਈ ਨਰਮ
ਕੁੱਝ ਬੇਰੰਗ ਰਾਤਾਂ ਤੋਂ ਬਾਅਦ ਪਰਮ
ਇਸ ਰੁੱਖੀ ਰੁੱਤ ਦੀਆਂ ਛਿੱਟਾਂ ਤੋਂ
ਜ਼ਖਮੀ ਰੂਹ ਨੂੰ, ਅੱਜ ਮਿਲਿਆ ਮਰਹਮ

ਤੇਰੇ ਲਫ਼ਜ਼ਾਂ ਵਿੱਚ, ਮੈਨੂੰ ਇੱਕ ਨੂਰ ਵਿਖੇ
ਇਸ ਨਿਮਾਣੀ ਦੁਨੀਆਂ ਦਾ ਕਸੂਰ ਵਿਖੇ
ਤੂੰ ਬਾਹਰੋਂ ਤਾਂ ਇੱਕ ਲਤੀਫ਼ੇ ਜਿਹਾ, ਪਰ
ਤੂੰ ਅੰਦਰੋਂ ਹੋਇਆ ਚੂਰੋ ਚੂਰ ਵਿਖੇ

ਮੈਂ ਤੈਨੂੰ ਨਹੀਂ ਪੁੱਛਣਾ, ਕੀ ਹੋਇਆ ਏ
ਕਿਉਂ ਤੂੰ ਇਸੇ ਲਫ਼ਜ਼ਾਂ ਨੂੰ ਪਿਰੋਇਆ ਏ
ਪਰ ਤੂੰ ਇਸ ਗੱਲ ਤੋਂ ਅਣਜਾਣ ਏ, ਕਿ
ਤੇਰੀ ਮਹਿਕ ਨੇ ਫੁੱਲਾਂ ਨੂੰ ਵੀ ਮੋਹਿਆ ਏ

ਜਦ ਫੁੱਲ ਸੁਣਦੇ ਨੇ ਤੇਰੇ ਜ਼ਿਕਰਾਂ ਨੂੰ
ਮਸਤ ਹੋ ਚੜ ਜਾਂਦੇ ਨੇੇ ਕਿੱਕਰਾਂ ਨੂੰ
ਬਸੰਤ ਪੁੱਛਦੀ ਪਰਮ ਕਦੋਂ ਆਵੇਗਾ
ਜੇਠ ਫੱਗਣ ਲੰਘੇ ਨੇ ਫਿਕਰਾਂ ਨੂੰ




No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...