Monday, 26 June 2017

ਇਹ ਲੋਕ ਮੇਰੀ ਰੂਹ ਦੇ ਇਖਲਾਜ਼ ਨੂੰ ਚੀਰਦੇ ਨੇ
ਮੈਂ ਇਹਨਾਂ ਤੋਂ ਦੂਰ ਹੀ ਚੰਗਾ ਹਾਂ
ਇਹਨਾਂ ਦੀਆ ਬਾਤਾਂ ਮਿਰਾਜ ਵਾਂਗ ਹੁੰਦੀਆਂ ਹਨ
ਪਰ ਫਿਰ ਵੀ ਇਹ ਉੱਲੂ ਬਣੇ ਰਹਿੰਦੇ ਨੇ
ਇਹ ਕੀ ਕਹਿੰਦੇ ਨੇ ਯਾ ਕਿਸ ਬਾਰੇ ਗੱਲਾਂ ਕਰਦੇ ਨੇ
ਯਾ ਤੇ ਮੈਨੂੰ ਭਾਉਂਦੀਆਂ ਨਹੀਂ
ਯਾ ਸੱਚ ਵਿੱਚ ਹੀ ਬੇਮਤਲਬ ਨੇ
ਜੇਕਰ ਮੈਂ ਇਹਨਾਂ ਵਿੱਚ ਸਮਾਉਣ ਦੀ ਕੋਸ਼ਿਸ਼ ਕਰਦਾ ਹਾਂ
ਤੇ ਇਹ ਮੈਨੂੰ ਚਾਹ ਵਿੱਚ ਪਈ ਮੱਖੀ ਵਾੰਘ ਚੁੱਕ ਕੇ ਪਾਸੇ ਰੱਖ ਦਿੰਦੇ ਨੇ
ਕਿਉਂਕਿ ਮੈਂ ਕੁਝ ਨਹੀਂ ਬੋਲਦਾ
ਹੋਰ ਮੈਂ ਕਿ ਕਰਾਂ
ਮੇਰੇ ਕੋਲ ਇਸਾ ਕੁਝ ਹੁੰਦਾ ਹੀ ਨਹੀਂ ਜਿਸ ਬਾਰੇ ਇਹ ਗੱਲ ਕਰਦੇ ਨੇ
ਇਸੇ ਕਰਕੇ ਮੈਂ ਚੁੱਪ ਚਾਪ ਹੀ ਇਹਨਾਂ ਨੂੰ ਸੁਣਦਾ ਰਹਿੰਦਾ ਹਾਂ
ਪਰ
ਮੈਂ ਇਹਨਾਂ ਦੀਆਂ ਗੱਲਾਂ ਤੋਂ ਛੇਤੀ ਹੀ ਅੱਕ ਜਾਂਦਾ ਹਾਂ
ਤੇ ਚੁੱਪ ਚਾਪ ਉੱਡ ਜਾਂਦਾ ਹਾਂ
ਮੈਂ ਚਲਾ ਜਾਂਦਾ ਹਾਂ ਬਨੇਰੇ ਤੇ
ਓਥੇ ਮੈਂ ਇਕੱਲਾ ਹੀ ਹੁੰਦਾ ਹਾਂ
ਤੇ ਨਿੱਕੀ ਜਿਹੀ ਸੈਰ ਕਰਦਾ ਰਹਿੰਦਾ ਹਾਂ
ਪਰ ਮੈਂ ਅੱਕਦਾ ਨਹੀਂ
ਯਾ ਤੇ ਮੈਂ ਕੁਝ ਸੁਣਦਾ ਰਹਿੰਦਾ ਹਾਂ
ਯਾ ਕੁਝ ਪੜ ਲੈਂਦਾ ਹਾਂ
ਨਹੀਂ ਤੇ ਕੁਝ ਲਿੱਖ ਲੈਂਦਾ ਹਾਂ
ਪਰ ਮੈਂ ਅੱਕਦਾ ਨਹੀਂ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...