Monday, 26 June 2017

ਲੰਘੇ ਪਾਣੀ ਦਾ ਕਦੇ ਗਾਰਾ ਨਹੀਓ ਲਾਈਦਾ
ਛੇੜ ਕੇ ਸੁਕੂਨੀ ਮਿੱਟੀ ਖਿਲਾਰਾ ਨਹੀਓ ਪਾਈਦਾ
ਮੰਨਿਆ, ਪਾਣੀ ਹੀ ਫੁਲਾਉਂਦੇ ਨੇ ਖੇਤਾਂ ਵਿੱਚ ਸੰਨ੍ਹਾਂ ਨੂੰ
ਪਰ ਇਹਨਾਂ ਪਾਣੀਆਂ ਨਾਲ ਚੁਬਾਰਾ ਨਹੀਓ ਪਈਦਾ

ਪਾਣੀ ਤਾਂ ਮਿਲ ਹੀ ਜਾਣਾ ਏ ਦਿਨ ਚ ਯਾ ਰਾਤ ਚ
ਵੱਟਾਂ ਦੀ ਗਿੱਲੀ ਮਿੱਟੀ ਨੂੰ ਸਦਾ ਰੱਖੀਦਾ ਔਕਾਤ ਚ
ਜ਼ਿਦ ਵਿੱਚ ਕਹੀਆਂ ਨੂੰ ਬਾਹਲਾ ਨੀ ਘਸਾਈਦਾ
ਲੰਘੇ ਪਾਣੀਆਂ ਨਾਲ ਚੁਬਾਰਾ ਨਹੀਓ ਪਈਦਾ,

ਬੱਦਲਾਂ ਦਾ ਸ਼ੋਰ ਰਲ ਹਵਾਵਾਂ ਤੇਜ਼ ਵਹੀਆਂ ਸੀ
ਛਿੱਟਿਆਂ ਦੀ ਸੱਟ ਨਾਲ ਫ਼ਸਲਾਂ ਖੜੀਆਂ ਨਾ ਰਹੀਆਂ ਸੀ
ਬੀਤੀਆਂ ਰੁੱਤਾਂ ਨੂੰ ਬੱਧਣ ਮੁੜ ਨਹੀਂ ਬੁਲਾਈਦਾ
ਲੰਘੇ ਪਾਣੀਆਂ ਨਾਲ ਚੁਬਾਰਾ ਨਹੀਓ ਪਈਦਾ

ਫ਼ਸਲਾਂ ਦੀ ਰੁੱਤ ਦੀ ਉਡੀਕ ਭਾਂਵੇ ਕੌੜੀ ਏ
ਵੱਸਲਾ ਦੀ ਰੁੱਤ ਦੀ ਤਾਰੀਕ ਬਸ ਥੋੜੀ ਏ
ਪੁੰਗਰੇ ਸਿਟਿਆਂ ਨੂੰ ਨੀਝ ਨਾਲ ਵਾਹੀਦਾ
ਲੰਘੇ ਪਾਣੀਆਂ ਨਾਲ ਚੁਬਾਰਾ ਨਹੀਓ ਪਈਦਾ







No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...