Monday, 26 June 2017

ਜਜ਼ਬਾਤਾਂ ਦੀ ਗੱਲ ਵੱਖਰੀ ਏ
ਉਹਨਾਂ ਬਾਤਾਂ ਦੀ ਗੱਲ ਵੱਖਰੀ ਏ
ਜੋ ਸੁਫਨਿਆਂ ਵਿਚ ਕਰਾਂ ਨਾਲ ਤੇਰੇ
ਮੁਲਾਕਾਤਾਂ ਦੀ ਗੱਲ ਵੱਖਰੀ ਏ

ਉਸ ਝਾਕ ਦੀ ਗੱਲ ਵੱਖਰੀ ਏ
ਉਸ ਸਾਕ(eye contact) ਦੀ ਗੱਲ ਵੱਖਰੀ ਏ
ਜੋ ਚੋਰੀ ਚੋਰੀ ਅੱਖਾਂ ਨਾਲ ਘੱਲਦੀ ਤੂੰ
ਉਸ ਡਾਕ(message) ਦੀ ਗੱਲ ਵੱਖਰੀ ਏ

ਉਡੀਕ ਦੀ ਗੱਲ ਵੱਖਰੀ ਏ
ਸੁੰਨੀ ਚੀਖ ਦੀ ਗੱਲ ਵੱਖਰੀ ਏ
ਜੋ ਮੰਗਾ ਤੈਨੂੰ ਮੈਂ ਕੁਦਰਤ ਤੋਂ
ਉਸ ਭੀਖ ਦੀ ਗੱਲ ਵੱਖਰੀ ਏ

ਸੂਹੇ ਖਵਾਬ ਦੀ ਗੱਲ ਵੱਖਰੀ ਏ
ਸ਼ਰਾਬ ਦੀ ਗੱਲ ਵੱਖਰੀ ਏ
ਮੇਰੀ ਰਾਤ ਤੇਰੀ 'ਹਾਂ' ਯਾ 'ਨਾਂ' ਤੇ ਟਿਕੀ
ਉਸ ਜਵਾਬ ਦੀ ਗੱਲ ਵੱਖਰੀ ਏ

ਤੇਰੇ ਦੀਦਾਰ ਦੀ ਗੱਲ ਵੱਖਰੀ ਏ
ਉਸ ਖੁਮਾਰ(hangover) ਦੀ ਗੱਲ ਵੱਖਰੀ ਏ
ਮੈਂ ਜਦ ਵੀ 'ਫੱਬਤ' ਤੈਨੂੰ ਤੱਕਦਾ ਹਾਂ
ਹਰ ਵਾਰ ਦੀ ਗੱਲ ਵੱਖਰੀ ਏ

ਤੇਰੇ ਜਹੂਰ(presence) ਦੀ ਗੱਲ ਵੱਖਰੀ ਏ
ਤੇਥੋਂ ਦੂਰ ਦੀ ਗੱਲ ਵੱਖਰੀ ਏ
ਜੋ ਤੇਰੇ ਮੁੱਖ ਤੋਂ ਡਿੱਗੇ ਤੁਪਕਾ ਤੁਪਕਾ
ਉਸ ਨੂਰ ਦੀ ਗੱਲ ਵੱਖਰੀ ਏ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...