Monday, 26 June 2017

ਰਾਤਾਂ ਨੂੰ ਇਹ ਸੋਚ ਮੇਰੀ ਨੀਰ ਬਣ ਜਾਂਦੀ ਏ
ਰੂਹ ਝੱਲੇ 'ਬੱਧਣ' ਦੀ ਫ਼ਕੀਰ ਬਣ ਜਾਂਦੀ ਏ
ਅੱਖਾਂ ਚ ਇਹ ਖਵਾਬ ਸ਼ੁਦਾਈ ਬਣ ਘੁੰਮਦੇ
ਖਵਾਬਾਂ ਚ ਪਸੰਦ ਮੇਰੀ 'ਹੀਰ' ਬਣ ਜਾਂਦੀ ਏ

ਖਿਆਲਾਂ ਦੀ ਸ਼ਤਾਬਦੀ ਕਿਤੇ ਵੀ ਨੀ ਖੜਦੀ
ਵੱਡਿਆਂ ਸਟੇਸ਼ਨਾਂ ਤੇ ਵੀ ਨਾ ਇਹੀ ਵੜਦੀ
ਡਰਾਈਵਰ ਤੇ ਟੀਸੀ ਬਿਨਾਂ ਦੌੜਾਦੀ ਹੀ ਰਹਿੰਦੀ ਏ
ਇਹਦੀ ਲਾਲ ਝੰਡੀ ਹਰੀ ਲੀਰ ਬਣ ਜਾਂਦੀ ਏ

ਸਮੇਂ ਦਾ ਖਿਆਲ ਕੁਝ ਰਹਿੰਦਾ ਨਾ ਰੂਹ ਟੱਲੀ ਨੂੰ
ਇਸ਼ਕ ਦੀ ਸ਼ਰਾਬ ਜਦ ਚੜਦੀ ਏ ਝੱਲੀ ਨੂੰ
ਯਾਰ ਦਾ ਖਿਆਲ ਇਸਾ ਕਹਿਰ ਮਚਾਉਂਦਾ ਏ
ਇੱਕ ਨਿੱਕੀ ਜਿਹੀ ਖੜਕ ਤਕਰੀਰ ਬਣ ਜਾਂਦੀ ਏ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...