Monday, 26 June 2017

ਨੀਂਦ ਦੀ ਬੁੱਕਲ ਦੀ ਗ਼ਜ਼ਲ
ਤੇ ਹਨੇਰੇ ਵਿੱਚ ਛਣਕਦੀ ਸੁਕੂਨ ਦੀ ਪਾਯਲ
ਮਿੱਠੀ ਏ
ਰਾਤ ਦੇ ਚੰਨ ਦੀ ਮਹਿਕ
ਤੇ ਨਿੱਕੇ ਨਿੱਕੇ ਤਾਰਿਆਂ ਦੀ ਚਹਿਕ
ਮਿੱਠੀ ਏ
ਕਿਸੇ ਟੁੱਟਦੇ ਪੱਤੇ ਦੀ ਖੜਕ
ਆਸ਼ਿਕ਼ ਜੁਗਨੂੰ ਤੇ ਜੁਗਨੀ ਦੀ ਮੜਕ
ਮਿੱਠੀ ਏ
ਉੱਲੂ ਦੀ ਚੁਫੇਰੇ ਘੁੰਮਦੀ ਧੌਣ
ਤੇ ਆਪਣੀ ਲੋਰ ਵਿਚ ਵਗਦੀ ਪੌਣ
ਮਿੱਠੀ ਏ
ਹਰਫ਼ਾਂ ਚੋ ਡਿੱਗਦੀ ਮੱਖਣੀ
'ਬੱਧਣ' ਵੱਲ ਵੇਖਦੀ 'ਸੁੱਖਾਂ' ਦੀ ਤੱਕਣੀ
ਮਿੱਠੀ ਏ
ਰਾਤ ਦੇ ਖਿਆਲਾਂ ਦੀ ਸੀਰਤ
ਉਹਨਾ ਖਿਆਲਾਂ ਨਾਲ ਬਦਲੀ ਦਿੱਲ ਦੀ ਹਰਕਤ
ਮਿੱਠੀ ਏ
ਸੁਬਹ ਪੱਤਿਆਂ ਤੋਂ ਚੋਂਦੀ ਸ਼ਰਾਬ
'ਕੁਦਰਤ' ਨਾਮਕ ਲਿਖੀ ਬੱਧਣ ਦੀ ਕਿਤਾਬ
ਮਿੱਠੀ ਏ
ਇਸ ਝੱਲੇ ਕੋਲ ਆਈ ਇਸ਼ਕ ਦੀ ਸੌਗਾਤ
ਤੇ ਬਿਨਾ ਝਿਝਕ ਕਹੀ ਉਹ ਦਿੱਲ ਦੀ ਬਾਤ
ਮਿੱਠੀ ਏ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...