ਹੁਣ ਆਸ਼ਿਕ਼ ਬੇਚਾਰੇ ਨਹੀਂ ਰਹੇ
ਨਾ ਹੀਰਾਂ ਦੇ ਕੋਲ ਹੁਸਨ ਰਿਹਾ
ਖੱਤਾਂ ਨੂੰ ਫਾੜ ਫਾੜ ਸੁੱਟਿਆ
ਕਲਮ ਨੂੰ ਚੁੱਪ ਰਹਿਣ ਦਾ ਹੁਕਮ ਹੋਇਆ
ਬਹੁਤ ਭਰਲੈ ਸਬਰਾਂ ਦੇ ਘੁੱਟ ਬੱਧਣ
ਓਹਦਾ ਦਿੱਲ ਪੱਥਰ ਨਾ ਨੀਰ ਹੋਇਆ
ਬਹੁਤ ਲਿੱਖ ਲੈ ਖ਼ਤ ਤੂੰ ਧੁੱਪਾਂ ਵਿੱਚ
ਨਾ ਸੁੱਕੇ ਰੁਖੋਂ ਛਾਂ ਦਾ ਤੁਪਕਾ ਚੋਇਆ
ਰੱਖ ਸਾਂਭ ਕਲਮ ਦੀ ਸਿਆਹੀ ਨੂੰ
ਛੱਡ ਪਰਾਂ ਵੱਸਲ ਦੀਆਂ ਰੁੱਤਾਂ ਤੂੰ
ਕਰ ਆਪਣੇ ਖਵਾਬਾਂ ਤੇ ਗ਼ੌਰ ਜ਼ਰਾ
ਖੜ ਨਾਲ ਓਹਦੇ ਜੋ ਤੇਰੇ ਨਾਲ ਮੋਇਆ
ਜੋ ਕਰੇ ਜਤਨ ਤੇਰਾ ਹੋਣੇ ਨੂੰ
ਕਿਉਂ ਅੱਖ ਫੇਰੇਂ ਤੂੰ ਓਹਦੇ ਤੋਂ
ਜੋ ਹੱਥ ਛੱਡੇ ਤੇਰਾ ਹਰ ਵਾਰੀ
ਕਿਉਂ ਏ ਦਿੱਲ ਤੇਰਾ ਬਸ ਓਹਦੇ ਵੱਲ ਮੋਹਿਆ
No comments:
Post a Comment