Monday, 26 June 2017

ਤੂੰ ਫੋਨ ਘੜੀ ਘੜੀ ਕਰਦਾ ਏ
ਮੇਰੇ ਬਿਨਾ ਤੇਰਾ ਨਾ ਸਰਦਾ ਏ
ਬਸ ਚਾਰ ਦਿਨਾਂ ਦੀ ਗੱਲ ਏ ਵੇ
ਮੈਂ ਤੇਰੇ ਨਾਂ ਦਾ ਚੂੜਾ ਪਾਉਣਾ ਏ

ਤੂੰ ਫਿਕਰ ਨਾ ਕਰ ਇੱਕ ਦਿਨ ਤੈਨੂੰ
ਸੁਣਿਓ ਜੀ ਕਹਿ ਕੇ ਬੁਲਾਉਣਾ ਏ

ਮੈਂ ਰਾਤਾਂ ਨੂੰ ਮੋਈ ਰਹਿੰਦੀ ਆ
ਉਹਨਾਂ ਖਵਾਬਾਂ ਚ ਖੋਈ ਰਹਿੰਦੀ ਆ
ਲੈ ਸਿਰ ਚੁੰਨੀ ਤੇਰੀ ਪੱਗ ਰੰਗੀ
ਤੇਰੇ ਪੈਰਾਂ ਨੂੰ ਹੱਥ ਲਾਉਣਾ ਏ

ਤੂੰ ਫਿਕਰ ਨਾ ਕਰ ਇੱਕ ਦਿਨ ਤੈਨੂੰ
ਸੁਣਿਓ ਜੀ ਕਹਿ ਕੇ ਬੁਲਾਉਣਾ ਏ

ਭਾਂਵੇ ਦੱਸ ਦੇ ਤੂੰ ਮੰਮੀ ਡੈਡੀ ਨੂੰ
ਕਰਦੈ ਪਸੰਦ ਇੱਕ ਭੈੜੀ ਨੂੰ
ਲੈਕੇ ਪਟਿਆਲੇ ਚਾਰ ਲਾਵਾਂ
ਕਰ ਵਿਆਹ ਸੰਗਰੂਰ ਪੈਰ ਪਾਉਣਾ ਏ

ਤੂੰ ਫਿਕਰ ਨਾ ਕਰ ਇੱਕ ਦਿਨ ਤੈਨੂੰ
ਸੁਣਿਓ ਜੀ ਕਹਿ ਕੇ ਬੁਲਾਉਣਾ ਏ

ਮੁੜ ਮੁੜ ਮਿਲਣਾ ਤੂੰ ਚਾਹੁੰਦਾ ਏ
ਹੱਥ ਜੋੜ ਕਿਉਂ ਮਿਨਤਾ ਪਾਉਂਦਾ ਏ
ਮੇਰੇ ਘਰਦੇ ਹਰ ਵੇਲੇ ਨਾਲ ਹੁੰਦੇ
ਮੁੜ ਮੁੜ ਛੱਤ ਤੇ ਔਖਾ ਆਉਂਣਾ ਏ

ਤੂੰ ਫਿਕਰ ਨਾ ਕਰ ਇੱਕ ਦਿਨ ਤੈਨੂੰ
ਸੁਣਿਓ ਜੀ ਕਹਿ ਕੇ ਬੁਲਾਉਣਾ ਏ

ਜੇ ਇਹਨਾਂ ਮਾਣ ਮੇਰੇ ਤੇ ਕਰਦਾ ਏ
ਫਿਰ ਕਿਹੜੀ ਗੱਲੋਂ ਡਰਦਾ ਏ
ਥੋੜਾ ਸਬਰ ਕਰਲੈ ਤੂੰ ਉਸ ਰੱਬ ਨੇ
ਛੇਤੀ ਹੀ ਮੇਲ ਕਰਾਉਣਾ ਏ

ਤੂੰ ਫਿਕਰ ਨਾ ਕਰ ਇੱਕ ਦਿਨ ਤੈਨੂੰ
ਸੁਣਿਓ ਜੀ ਕਹਿ ਕੇ ਬੁਲਾਉਣਾ ਏ

ਮੈਂ ਪ੍ਰੀਤ ਮਹਲ ਵਿੱਚ ਰਹਿਣਾ ਏ
ਹਰ ਦੁੱਖ ਚ ਤੇਰੇ ਨਾਲ ਖਹਿਣਾ ਏ
ਹੁਣ ਤੱਕ ਲਿਆ ਏ ਤੇਰੀ ਝੱਲੀ ਨੇ
'ਪ੍ਰੀਤ' ਨਾਲ ਹੀ ਹੱਸਣਾ ਰੋਣਾ ਏ

ਤੂੰ ਫਿਕਰ ਨਾ ਕਰ ਇੱਕ ਦਿਨ ਤੈਨੂੰ
ਸੁਣਿਓ ਜੀ ਕਹਿ ਕੇ ਬੁਲਾਉਣਾ ਏ

ਤੇਰੇ ਨਾਂ ਦੀ ਰੋਜ਼ ਮਹਿੰਦੀ ਲਾਉਂਦੀ ਆਂ
ਤੇਰੇ ਜਿਹਾ ਸੂਹਾ ਫੁੱਲ ਪਾਉਂਦੀ ਆਂ
ਵੱਡੀਆਂ ਨੇ ਰਿੱਬਣ ਤੇ ਖੜਨਾ ਏ
ਛੋਟੀ ਨੂੰ ਸਰਮਾਲੀ ਬਣਾਉਣਾ ਏ

ਤੂੰ ਫਿਕਰ ਨਾ ਕਰ ਇੱਕ ਦਿਨ ਤੈਨੂੰ
ਸੁਣਿਓ ਜੀ ਕਹਿ ਕੇ ਬੁਲਾਉਣਾ ਏ











No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...