ਉਂਜ ਚੋਰੀ ਚੋਰੀ ਮੈਨੂੰ ਤੱਕਦਾ ਏ
ਅੱਖ ਮੇਰੇ ਤੇ ਹੀ ਰੱਖਦਾ ਏ
ਜਦ ਮੈਂ ਤੇਰੇ ਵੱਲ ਤੱਕਦੀ ਹਾਂ
ਹੋ ਲਾਲ ਜਾਂਦਾ ਤੂੰ ਨੱਸ ਮੁੰਡਿਆ
ਜੇ ਕਰਦਾ like ਤੂੰ ਮੈਨੂੰ ਵੇ
Purpose ਵੀ ਕਰਕੇ ਦੱਸ ਮੁੰਡਿਆ
ਮੇਰੇ ਪਿੱਛੇ ਪਿੱਛੇ ਹੀ ਰਹਿੰਦਾ ਏ
ਰੋਜ਼ ਆ canteen ਵਿਚ ਬਹਿੰਦਾ ਏ
ਕਿਉਂ ਦੂਰੋਂ ਹੀ feeligan ਲੈਂਦਾ ਏ
ਗੱਲ ਦਿੱਲ ਦੀ ਆਣ ਕੇ ਦੱਸ ਮੁੰਡਿਆ
ਜੇ ਕਰਦਾ like ਤੂੰ ਮੈਨੂੰ ਵੇ
Purpose ਵੀ ਕਰਕੇ ਦੱਸ ਮੁੰਡਿਆ
ਮੈਂ ਤੈਨੂੰ ਉਡੀਕਦੀ ਰਹਿੰਦੀ ਆ
ਤੇਰਾ ਨਾਂ ਉਲੀਕਦੀ ਰਹਿੰਦੀ ਆ
ਤੂੰ ਆ ਕਦੇ ਤਾਂ ਫੁੱਲ ਲੈਕੇ
ਮੇਰੇ ਨਾਲ ਤੂੰ ਆਕੇ ਫਸ ਮੁੰਡਿਆ
ਜੇ ਕਰਦਾ like ਤੂੰ ਮੈਨੂੰ ਵੇ
Purpose ਵੀ ਕਰਕੇ ਦੱਸ ਮੁੰਡਿਆ
ਮੈਂ ਸੁਣਿਆ 'ਪ੍ਰੀਤ' ਤੂੰ ਗਾਉਂਦਾ ਏ
ਯਾਰਾਂ ਦੇ ਵਿੱਚ ਮਹਿਫ਼ਿਲ ਲਾਉਂਦਾ ਏ
ਜੋ ਮੇਰੇ ਬਾਰੇ ਤੂੰ ਲਿਖਿਆ ਏ
ਉਹ ਗਾ ਕੇ ਮੈਨੂੰ ਡੱਸ ਮੁੰਡਿਆ
ਜੇ ਕਰਦਾ like ਤੂੰ ਮੈਨੂੰ ਵੇ
Purpose ਵੀ ਕਰਕੇ ਦੱਸ ਮੁੰਡਿਆ
ਤੇਰੇ ਬਾਰੇ ਸੋਚਦੀ ਰਹਿੰਦੀ ਆਂ
ਰਾਤਾਂ ਨੂੰ ਲੋਚਦੀ ਰਹਿੰਦੀ ਆਂ
ਇੱਕ ਵਾਰ ਤੇ ਜਿਗਰਾ ਕਰਲੈ ਤੂੰ
ਬੇਬੇ ਨੂੰ ਬਣਾਂਦੇ ਸੱਸ ਮੁੰਡਿਆ
ਜੇ ਕਰਦਾ like ਤੂੰ ਮੈਨੂੰ ਵੇ
Purpose ਵੀ ਕਰਕੇ ਦੱਸ ਮੁੰਡਿਆ
ਜਾਣ ਜਾਣ ਤੇਰੇ ਕੋਲੋਂ ਲੰਘਦੀ ਆ
ਇੱਕ ਝੂਠੀ ਖੰਘਣੀ ਖੰਘਦੀ ਆਂ
ਕਿਉਂ ਸੰਗ ਨੀਂਵੀ ਪਾ ਲੈਂਦਾ ਤੂੰ
ਤੁਵੀ ਝੂਠੀ ਖੰਘਣੀ ਖੰਗ ਮੁੰਡਿਆ
ਜੇ ਕਰਦਾ like ਤੂੰ ਮੈਨੂੰ ਵੇ
Purpose ਵੀ ਕਰਕੇ ਦੱਸ ਮੁੰਡਿਆ
ਮੈਂ ਤੇਰੀ ਹੋਣ ਨੂੰ ਕਾਹਲੀ ਵੇ
ਮੇਰੇ ਪਿੱਛੇ ਪਿੱਛੇ ਨੇ ਚਾਲੀ ਵੇ
ਜੋ ਅੱਖ ਮੇਰੇ ਤੇ ਰੱਖੀ ਫਿਰਦੇ ਨੇ
ਭੂਡਾਂ ਦੀ ਕਰਾਦੇ ਬਸ ਮੁੰਡਿਆ
ਜੇ ਕਰਦਾ like ਤੂੰ ਮੈਨੂੰ ਵੇ
Purpose ਵੀ ਕਰਕੇ ਦੱਸ ਮੁੰਡਿਆ
ਹੁਣ ਛੇਤੀ ਸੰਗਰੂਰ ਵਿੱਚ ਆਉਣ ਏ
ਨਾਂ ਪਿੱਛੇ ਕਰੜਾ ਲਿਖਾਉਣਾ ਏ
ਯਾਰਾਂ ਨਾਲ ਨਿੱਤ ਤੂੰ ਹੱਸਦਾ ਏ
ਕਦੇ ਸਾਡੇ ਨਾਲ ਵੀ ਹੱਸ ਮੁੰਡਿਆ
ਜੇ ਕਰਦਾ like ਤੂੰ ਮੈਨੂੰ ਵੇ
Purpose ਵੀ ਕਰਕੇ ਦੱਸ ਮੁੰਡਿਆ
No comments:
Post a Comment