Monday, 26 June 2017

ਮੇਰੀ ਪਿਆਸ ਵਧਦੀ ਜਾ ਰਹੀ ਏ
ਪਰ ਪਾਣੀ ਖੂਹ ਦਾ ਬੜਾ ਨੀਵਾਂ ਏ
ਪਾ ਰੱਸੀ ਮੈਂ ਪਾਣੀ ਕੱਡ ਤਾਂ ਲਵਾਂ
ਰੱਸੀ ਟੁਟਣੇ ਤੋਂ ਦਿਲ ਬੜਾ ਡਰਦਾ ਏ,

ਨਾ ਪਤਾ ਮੈਲਾ ਕੇ ਸਵਾਦਾ ਏ
ਨਾ ਪਤਾ ਖਾਰਾ ਕੇ ਸਾਦਾ ਏ
ਲਾ ਬੁੱਲਾਂ ਨੂੰ ਮੈਂ ਚੱਖ ਤਾਂ ਲਵਾਂ
ਘੜਾ ਚੁੱਮਣੇ ਤੋਂ ਦਿਲ ਬੜਾ ਡਰਦਾ ਏ,

ਇਕ ਸਿਆਣੇ ਨੇ ਮੈਨੂੰ ਆਖਿਆ ਸੀ
ਇਹ ਦੂਰੋ ਹੀ ਦਿਲ ਨੂੰ ਭੌਂਦਾ ਏ
ਨਾ ਅੰਦਰ ਵੜ ਕੇ ਵੇਖੀਂ ਕਦੇ
ਬੰਦਾ ਤਿਲ ਤਿਲ ਕਰਕੇ ਮਰਦਾ ਏ,

ਪਰ ਮੇਰਾ ਦਿਲ ਡੁਬਣ ਨੂੰ ਕਰੀ ਜਾਂਦਾ
ਬਿਨ ਇਹਦੇ ਮੈਂ ਪਲ ਪਲ ਮਰੀ ਜਾਂਦਾ
ਭਾਂਵੇ ਲੱਖ ਵਾਰ ਅੱਖ ਫੇਰ ਲਵਾਂ
ਢਿੱਡ ਇਹਦੇ ਨਾਲ ਹੀ ਭਰਦਾ ਏ,
,

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...