ਮੈਂ ਡਰਦੀ ਸੀ
ਹੌਕੇ ਭਰਦੀ ਸੀ
ਕੇਹੋ ਜੇਹਾ ਹੋਵੇਗਾ ਯਾਰ ਮੇਰਾ
ਨੀਂਦਾਂ ਉੱਡੀਆਂ ਸੀ
ਅੱਖਾਂ ਸੁੱਜੀਆਂ ਸੀ
ਕੈਸਾ ਹੋਵੇਗਾ ਸੌਹਰਾ ਸੰਸਾਰ ਮੇਰਾ
ਪੀਂਘ ਖਵਾਬਾਂ ਵਾਲੀ ਮੈਨੂੰ ਰੋਜ਼ ਪੁੱਛੇ
ਕੌਣ ਬੈਠੁ ਕਮਲੀਏ ਨਾਲ ਤੇਰੇ
ਤੇਰੀ ਫਿਕੜੀਆਂ ਹੋਇਆ ਚੁੰਨੀਆਂ ਨੂੰ
ਕੇਹੜਾ ਰੰਗ ਚਾਹੜੁ ਲਾਲਾਰ ਤੇਰਾ
ਜਦ ਅਮੜੀ ਮੈਨੂੰ ਕਦੇ ਝਿੜਕਦੀ ਏ
ਆਖੇ ਕਾਲੇ ਪੀਲੇ ਦੇ ਪੱਲੇ ਬੰਨ ਦੇਣੀ
ਕੱਲੀ ਬੈਠੀ ਪੁੱਛਾਂ ਮੈਂ ਚੰਨ ਕੋਲੋਂ
ਕਿਤੇ ਮਹਿਲ ਹੋਜੇ ਨਾ ਤਾਰ ਤਾਰ ਮੇਰਾ
ਵਾਂਗ ਬੱਚੀਆਂ ਦੇ
ਰੀਝਾਂ ਨੱਚੀਆਂ ਨੇ
ਹੁਣ ਪੀਚੋ ਖੇਡਣ ਦੇ ਨੇ ਚਾਹ ਮੇਰੇ
ਆਇਆ ਸੌਹਣ ਦਿਲਾ
ਵਗੀ ਪੌਣ ਦਿਲਾ
ਹੁਣ ਮਹਿਕ ਪਏ ਨੇ ਦਿਲਾ ਸਾਹ ਮੇਰੇ
ਮੇਰੇ ਖਵਾਬਾਂ ਤੋਂ ਵੀ ਸੋਹਣਾ ਏ
ਬੜਾ ਹਸਮੁੱਖ ਏ ਮਨਮੋਹਣਾ ਏ
ਲੱਗੇ ਫਲ ਮਿਲਿਆ ਅਰਦਾਸਾਂ ਦਾ
ਜੈਸਾ ਮਿਲਿਆ ਮੈਨੂੰ ਪਰਾਉਣਾ ਏ
ਹੌਕੇ ਭਰਦੀ ਸੀ
ਕੇਹੋ ਜੇਹਾ ਹੋਵੇਗਾ ਯਾਰ ਮੇਰਾ
ਨੀਂਦਾਂ ਉੱਡੀਆਂ ਸੀ
ਅੱਖਾਂ ਸੁੱਜੀਆਂ ਸੀ
ਕੈਸਾ ਹੋਵੇਗਾ ਸੌਹਰਾ ਸੰਸਾਰ ਮੇਰਾ
ਪੀਂਘ ਖਵਾਬਾਂ ਵਾਲੀ ਮੈਨੂੰ ਰੋਜ਼ ਪੁੱਛੇ
ਕੌਣ ਬੈਠੁ ਕਮਲੀਏ ਨਾਲ ਤੇਰੇ
ਤੇਰੀ ਫਿਕੜੀਆਂ ਹੋਇਆ ਚੁੰਨੀਆਂ ਨੂੰ
ਕੇਹੜਾ ਰੰਗ ਚਾਹੜੁ ਲਾਲਾਰ ਤੇਰਾ
ਜਦ ਅਮੜੀ ਮੈਨੂੰ ਕਦੇ ਝਿੜਕਦੀ ਏ
ਆਖੇ ਕਾਲੇ ਪੀਲੇ ਦੇ ਪੱਲੇ ਬੰਨ ਦੇਣੀ
ਕੱਲੀ ਬੈਠੀ ਪੁੱਛਾਂ ਮੈਂ ਚੰਨ ਕੋਲੋਂ
ਕਿਤੇ ਮਹਿਲ ਹੋਜੇ ਨਾ ਤਾਰ ਤਾਰ ਮੇਰਾ
ਵਾਂਗ ਬੱਚੀਆਂ ਦੇ
ਰੀਝਾਂ ਨੱਚੀਆਂ ਨੇ
ਹੁਣ ਪੀਚੋ ਖੇਡਣ ਦੇ ਨੇ ਚਾਹ ਮੇਰੇ
ਆਇਆ ਸੌਹਣ ਦਿਲਾ
ਵਗੀ ਪੌਣ ਦਿਲਾ
ਹੁਣ ਮਹਿਕ ਪਏ ਨੇ ਦਿਲਾ ਸਾਹ ਮੇਰੇ
ਮੇਰੇ ਖਵਾਬਾਂ ਤੋਂ ਵੀ ਸੋਹਣਾ ਏ
ਬੜਾ ਹਸਮੁੱਖ ਏ ਮਨਮੋਹਣਾ ਏ
ਲੱਗੇ ਫਲ ਮਿਲਿਆ ਅਰਦਾਸਾਂ ਦਾ
ਜੈਸਾ ਮਿਲਿਆ ਮੈਨੂੰ ਪਰਾਉਣਾ ਏ
No comments:
Post a Comment