Monday, 26 June 2017

ਆਸ...

ਉਹ ਅੱਜ ਮੇਰੀ ਅੱਖਾਂ ਅੱਗਿਓਂ ਲੰਗੀ
ਉਹ ਕਾਰ ਦੇ ਸ਼ੀਸ਼ੇ ਓਹਲੇ ਬੈਠੀ ਸੀ
ਜਿਯੋਂ ਹੀ ਮੇਰੀ ਨਿਗਾਹਾਂ ਨੇ ਉਹਨੂੰ ਪਛਾਣਿਆ
ਮੇਰੇ ਦਿੱਲ ਤੇ, ਮੇਰੇ ਸਾਹਾਂ ਵਿੱਚ ਇੱਕ ਹਰਕਤ ਜਹੀ ਹੋਈ
ਮੈਨੂੰ ਇੰਜ ਲੱਗਾ,
ਜਿਵੇਂ ਮੇਰੇਂ ਦਿੱਲ ਚੋਂ ਇੱਕ ਧੜਕਣ ਗੁਵਾਚ ਗਈ ਹੋਵੇ,
ਤੇ ਮੇਰੇ ਸਾਹ ਇੱਕ ਪਲ ਲਈ ਰੁੱਕ ਗਏ,
ਸ਼ਾਇਦ.....ਮੇਰੀ ਇੱਕ ਧੜਕਣ ਓਹਦੇ ਦਿੱਲ ਕੋਲ ਚਲੀ ਗਈ ਸੀ
ਸ਼ਾਇਦ.....ਮੇਰੇ ਕੁਝ ਸਾਹ ਓਹਦੇ ਸਾਹਾਂ ਵਿੱਚ ਰੱਚ ਗਏ ਸੀ
ਸ਼ਾਇਦ.....ਉਹਨੂੰ ਆਪਣੇ ਦਿੱਲ ਵਿੱਚ ਇੱਕ ਮਿੱਠੀ ਦਸਤਕ ਸੁਣਾਈ ਦਿੱਤੀ ਹੋਣੀ ਤੇ...
ਉਸਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਓਹਦੇ ਆਸ ਪਾਸ ਹੀ ਹਾਂ,
ਸ਼ਾਇਦ.....ਓਹਨੂੰ ਆਪਣੇ ਸਾਹਾਂ ਵਿੱਚ ਇੱਕ ਪਛਾਣੀ ਜਹੀ ਮਹਿਕ ਤੋਂ
ਪਤਾ ਲੱਗ ਗਿਆ ਹੋਣਾ, ਕਿ ਉਹ ਹੁਣੇ ਹੁਣੇ ਮੇਰੇ ਕੋਲੋਂ ਲੰਘੀ ਏ
ਫਿਰ ਸ਼ਾਇਦ.....ਓਹਦੀ ਅੱਖਾਂ ਵਿੱਚ ਇੱਕ ਚਮਕ ਆਈ ਹੋਣੀ
ਸ਼ਾਇਦ.....ਓਹਦਾ ਮੁੱਖ ਨੂਰ ਨਾਲ ਖਿਲ ਉੱਠਿਆ ਹੋਣਾ
ਸ਼ਾਇਦ.....ਓਹਦੇ ਦਿੱਲ ਵਿੱਚ ਇੱਕ ਖਿੱਚ ਜੇਹੀ ਪਈ ਹੋਣੀ
.........ਮੈਂ ਬਿਨਾ ਅੱਖ ਝਪਕਾਏ, ਇਸੇ ਆਸ ਵਿੱਚ ਕਾਰ ਵਲ ਵੇਖਦਾ ਰਿਹਾ
ਕਿ ਸ਼ਾਇਦ ਓਹ ਟੇਡੀ ਅੱਖ ਨਾਲ ਕਾਰ ਦੇ ਪਿਛਲੇ ਸ਼ੀਸ਼ੇ ਚੋਂ ਮੁੜ ਵੇਖ ਰਹੀ ਹੋਵੇ
ਫਿਰ.....ਇੱਕ ਚਮਤਕਾਰ ਜੇਹਾ ਹੋਇਆ,
ਉਹ ਕਾਰ, ਕੁੱਝ ਦੂਰ ਜਾਕੇ ਰੁੱਕ ਗਈ,
ਤੇ ਕਾਰ ਦਾ ਦਰਵਾਜ਼ਾ ਖੁਲਿਆ,
ਉਹ ਕਾਰ ਵਿਚੋਂ ਨਿਕੱਲੀ,
ਤੇ ਉੱਡੀ ਹੋਈ ਮਿੱਟੀ ਵਿਚੋਂ ਮੇਰੇ ਵੱਲ ਦੌੜੀ ਦੌੜੀ ਆਈ,
ਤੇ, ਮੇਰੇ ਸਾਹਮਣੇ ਆਕੇ ਰੁੱਕ ਗਈ...ਤੇ ਮੇਰੀਆਂ ਅੱਖਾਂ ਵਿੱਚ ਵੇਖਦੀ ਰਹੀ,
ਓਹਦੀ ਅੱਖਾਂ ਚੋਂ ਹੰਜੂ ਡਿਗਣ ਲੱਗ ਪਏ
ਫਿਰ ਮੇਰੇ ਸੀਨੇ ਲੱਗ.....ਮੈਨੂੰ ਘੁੱਟ ਕੇ ਕਲਾਵਾ ਭਰ ਲਿਆ
ਤੇ ਰੋਣ ਲਗ ਪਈ
ਫਿਰ ਦੂਜੇ ਪਲ ਹੀ ਮੇਰੀ ਅੱਖ ਝਪਕੀ
ਤੇ ਮੈਂ ਦੇਖਿਆ ਕਿ ਉਹ ਕਾਰ ਬੜੀ ਦੂਰ ਚਲੀ ਗਈ ਸੀ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...