Monday, 26 June 2017






ਤੂੰ ਮਿਲ ਛੇਤੀ ਮੈਨੂੰ ਆਕੇ ਵੇ
ਗਾ ਕਲੀਆਂ ਕੋਲ ਬਿਠਾ ਕੇ ਵੇਨ
ਤੇਰੀ ਕਲਮ ਜਾਦੂ ਜੇਹਾ ਕਰਦੀ ਏ
ਜਾਈਂ ਮੈਨੂੰ ਵੀ ਲਿਖਣਾ ਸਿਖਾ ਕੇ ਵੇ
ਤੇਰੇ ਗੀਤਾਂ ਨੂੰ ਗਾਕੇ ਮੈਂ ਸ਼ਾਮ
ਲੰਘਾਉਣ ਲੱਗ ਪਈ ਹਾਂ
ਤੇਰੇ ਲਫ਼ਜ਼ਾਂ ਨੂੰ ਪੜ੍ਹ ਕੇ ਮੈਂ ਤੈਨੂੰ
ਚਾਹੁਣ ਲੱਗ ਪਈ ਹਾਂ


ਹਰ ਨਗ਼ਮ ਫੁੱਲਾਂ ਵਾਂਗ ਮਹਿਕਦੀ ਏ
ਹਰ ਅੱਖਰ ਏ ਸੂਹੇ ਪੱਤਰ ਜੇਹਾ
ਤੇੇਰੀ ਇਸੇ ਅਦਾ ਨੇ ਮੋਹਿਆ ਮੈਨੂੰ
ਕਿਵੇ ਪੀੜਾਂ ਨੂੰ ਏ ਹੱਸ ਹੱਸ ਭਰਿਆ
ਹਰ ਘੁਲੇ ਹੋਏ ਜਜ਼ਬਾਤ ਨੂੰ ਮੈਂ
ਛੋਹਣ ਲੱਗ ਪਈ ਹਾਂ
ਤੇਰੇ ਲਫ਼ਜ਼ਾਂ ਨੂੰ ਪੜ੍ਹ ਕੇ ਮੈਂ ਤੈਨੂੰ
ਚਾਹੁਣ ਲੱਗ ਪਈ ਹਾਂ


ਤੇਰੇ ਗੀਤਾਂ ਨੂੰ ਗਾਕੇ ਮੈਂ ਸ਼ਾਮ
ਲੰਘਾਉਣ ਲੱਗ ਪਈ ਹਾਂ
ਤੇਰੇ ਲਫ਼ਜ਼ਾਂ ਨੂੰ ਪੜ੍ਹ "ਬੱਧਣ" ਤੈਨੂੰ
ਚਾਹੁਣ ਲੱਗ ਪਈ ਹਾਂ












ਹਰ ਨਗ਼ਮ ਫੁੱਲਾਂ ਵਾਂਗ ਮਹਿਕਦੀ ਏ
ਇਹਨਾਂ ਫੁੱਲਾਂ ਨੇ ਮੈਨੂੰ ਵੱਸ ਕਰਿਆ
ਤੇੇਰੀ ਇਸੇ ਅਦਾ ਨੇ ਮੋਹਿਆ ਮੈਨੂੰ
ਕਿਵੇ ਪੀੜਾਂ ਨੂੰ ਹੱਸ ਹੱਸ ਭਰਿਆ
ਹਰ ਘੁਲੇ ਹੋਏ ਜਜ਼ਬਾਤ ਨੂੰ ਮੈਂ
ਛੋਹਣ ਲੱਗ ਪਈ ਹਾਂ
ਤੇਰੇ ਲਫ਼ਜ਼ਾਂ ਨੂੰ ਪੜ੍ਹ ਕੇ ਮੈਂ ਤੈਨੂੰ
ਚਾਹੁਣ ਲੱਗ ਪਈ ਹਾਂ

ਇਹ ਲਫ਼ਜ਼ ਮੈਨੂੰ ਕੁਝ ਕਹਿੰਦੇ ਨੇ
ਖੌਰੇ ਤੇਰਾ ਸੁਨੇਹਾ ਦੇਂਦੇ ਨੇ
ਕਈ ਵਾਰ ਇਹਨਾਂ ਤੋਂ ਪੁੱਛਦੀ ਹਾਂ
ਮੇਰਾ 'ਬੱਧਣ' ਕੇਹੋ ਜੇਹਾ ਲਗਦਾ ਏ
ਇਸ ਸਿਆਹੀ ਨੂੰ ਮੈਂ ਬੁੱਲੀਆਂ ਤੇ
ਸਜਾਉਣ ਲੱਗ ਪਈ ਹਾਂ
ਤੇਰੇ ਲਫ਼ਜ਼ਾਂ ਨੂੰ ਪੜ੍ਹ "ਬੱਧਣ" ਤੈਨੂੰ
ਚਾਹੁਣ ਲੱਗ ਪਈ ਹਾਂ

ਤੈਨੂੰ ਮਿਲਣੇ ਦੀ ਇੱਕ ਰੀਝ ਜੇਹੀ
ਰੂਹ ਹੋਈ ਤੇਰੀ ਮਰੀਜ਼ ਜੇਹੀ
ਤੇਰੇ ਨਾਮ ਦਾ ਰੋਗ ਏ ਲੱਗਿਆ ਮੈਨੂੰ
ਤੂੰ ਹੋਇਆਂ ਸਭੋਂ ਪਿਆਰੀ ਚੀਜ਼ ਜੇਹੀ
ਹਰ ਨਗ਼ਮ ਨੂੰ ਪੜ੍ਹ ਮੈਂ ਸਾਹਾਂ ਨਾਲ
ਖਲੋਂਣ ਲੱਗ ਪਈ ਹਾਂ
ਤੇਰੇ ਲਫ਼ਜ਼ਾਂ ਨੂੰ ਪੜ੍ਹ ਕੇ ਮੈਂ ਤੈਨੂੰ
ਚਾਹੁਣ ਲੱਗ ਪਈ ਹਾਂ

ਰਾਤਾਂ ਨੂੰ ਮੈਂ ਬੈਠੀ ਖਵਾਬਾਂ ਵਿੱਚ
ਤੇਰੀ ਮੂਰਤ ਵਾਹੁੰਦੀ ਰਹਿੰਦੀ ਹਾਂ
ਨਾਲੇ ਟੋਹਲਾਂ ਮੈਂ ਚੰਨ ਵਿੱਚ ਤੈਨੂੰ

ਦਿੱਲ ਦੇ ਇਹਸਾਸ ਮੈਂ ਅੱਖਾਂ ਰਾਹੀਂ
ਗਾਉਣ ਲੱਗ ਪਈ ਹਾਂ
ਤੇਰੇ ਲਫ਼ਜ਼ਾਂ ਨੂੰ ਪੜ੍ਹ ਕੇ ਮੈਂ ਤੈਨੂੰ
ਚਾਹੁਣ ਲੱਗ ਪਈ ਹਾਂ





No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...