ਇਸ ਰੂਹ ਦੀ ਇਕ ਖੁਵਾਹਿਸ਼ ਏ
ਮੈਂ ਇਸ਼ਕ ਕਮਾਉਣਾ ਚਾਹੁੰਦਾ ਹਾਂ
ਕੀ ਹੁੰਦਾ ਏ ਇਸ ਦਿਲ ਦਾ ਟੁੱਟਣਾ
ਉਸ ਪਲ ਨੂੰ ਜਿਉਣਾ ਚਾਹੁੰਦਾ ਹਾਂ
ਵਿੱਚ ਤੋਹਫੇ ਮਿਲੇ ਇਹਨਾਂ ਹੰਜੂਆਂ ਨਾਲ
ਪਿਆਸ ਰੂਹ ਦੀ ਬੁਝਾਉਣਾ ਚਾਹੁੰਦਾ ਹਾਂ
ਜੋ ਰੂਹ ਦੀ ਪਹਿਚਾਨ ਹੀ ਬਦਲ ਦਿੰਦੀ
ਉਸ ਪੋਸ਼ਾਕ ਨੂੰ ਪਾਉਣਾ ਚਾਹੁੰਦਾ ਹਾਂ
ਜੋ ਹਰ ਟੁੱਟੇ ਦਿੱਲ ਨੂੰ ਸੁਕੂਨ ਦੇਵਣ
ਇਸੇ ਲਫ਼ਜ਼ ਪਿਰਾਉਣਾ ਚਾਹੁੰਦਾ ਹਾਂ
ਇੱਕ ਵਾਰ ਨਾ ਝਪਕਣ ਰਾਤਾਂ ਨੂੰ
ਅੱਖੀਆਂ ਨੂੰ ਸੁਲਾਉਣਾ ਚਾਹੁੰਦਾ ਹਾਂ
ਜੋ ਰੜਕ ਪਾਉਂਦੇ ਨੇ ਅੱਖੀਆਂ ਵਿੱਚ
ਖਾਰੇ ਹੰਜੂ ਸੁਕਾਉਣਾ ਚਾਹੁੰਦਾ ਹਾਂ
ਜਿਹਨਾਂ ਬੁੱਲੀਆਂ ਦੀ ਲਾੱਲੀ ਮੁੱਕੀ
ਬੁੱਲੀਆਂ ਨੂੰ ਹਸਾਉਂਣਾ ਚਾਹੁੰਦਾ ਹਾਂ
ਜੋ ਜ਼ਖਮ ਨਾ ਭਰਨ ਉਮਰਾਂ ਤੱਕ
ਏਸੇ ਜ਼ਖਮ ਸਿਉਣਾ ਚਾਹੁੰਦਾ ਹਾਂ
ਲਫ਼ਜ਼ਾਂ ਵਿੱਚ ਬਹਿ ਕੇ ਰਾਤਾਂ ਨੂੰ
ਚੰਨ ਵਾਂਗ ਰੁਸ਼ਨਾਉਣਾ ਚਾਹੁੰਦਾ ਹਾਂ
ਦੋ ਰੂਹਾਂ ਕਦੇ ਨਾ ਵੱਖ ਹੋਵਣ
ਏਸਾ ਇਸ਼ਕ ਵਸਾਉਣਾ ਚਾਹੁੰਦਾ ਹਾਂ
No comments:
Post a Comment