ਕਈ ਮੁੱਦਤਾਂ ਹੋਈਆਂ ਸੀ ਵਿਛੜਿਆਂ ਨੂੰ
ਫਿਰ ਕੱਠੇ ਹੋਏ ਨੇ ਅੱਜ ਯਾਰ ਦੋਵੇ
ਸੀ ਤਰਸ ਗਏ ਇੱਕ ਦੂਜੇ ਲਈ
ਅੱਜ ਖੁਸ਼ ਬੜੇ ਨੇ ਦਿਲਦਾਰ ਦੋਵੇਂ
ਇੱਕ ਚੰਨ ਵਾਂਗ ਰੁਸ਼ਨਾਉਣ ਲੱਗਾ
ਇੱਕ ਸੂਰਜ ਵਾਂਗ ਸ਼ਰਮਾ ਲਾਲ ਹੋਇਆ
ਦੋਹਾਂ ਨੂੰ ਅੱਜ ਫਿਰ ਏ ਚਾਹ ਚੜ੍ਹਿਆ
ਜਦ ਕਰਨ ਲੱਗੇ ਦੀਦਾਰ ਦੋਵੇਂ
ਮੁੱਦਤਾਂ ਤੋਂ ਪਿੱਛੇ ਨੇ ਇੱਕ ਦੂਜੇ ਦੇ
ਇੱਕ ਆਉਂਦਾ ਸੀ ਇੱਕ ਜਾਂਦਾ ਸੀ
ਅੱਜ ਮੇਲ ਦਾ ਮਸਾਂ ਏ ਸਬਬ ਹੋਇਆ
ਵਿੱਚ ਡੁੱਬੇ ਹੋਏ ਨੇ ਖੁਮਾਰ ਦੋਵੇਂ
ਇੱਕ ਕਾਲੀ ਫੁੱਲਕਾਰੀ ਸਿਰ ਲੈ ਆਈ
ਇੱਕ ਨੀਲਾ ਕੁਰਤਾ ਪਾਕੇ ਆਇਆ ਏ
ਅੱਜ ਜੱਚਣ ਵਾਂਗ ਲਾੜਾ ਲਾੜੀ ਦੇ
ਜਿਵੇਂ ਲੈਣ ਆਏ ਨੇ ਲਾਵਾਂ ਚਾਰ ਦੋਵੇਂ
ਇਹ ਜਾਣਦੇ ਨੇ ਇਸ ਸੱਚ ਨੂੰ ਵੀ
ਕਿ ਏ ਮੇਲ ਹੈ ਬਸ ਕੁਝ ਪਲਾਂ ਦਾ
ਪਰ ਫਿਰ ਵੀ ਅੱਖੀਆਂ ਵਿੱਚ ਚਮਕ ਬੜੀ
ਜਿਵੇਂ ਚੜਾ ਆਏ ਨੇ ਇਸ਼ਕ ਦਾ ਬੁਖਾਰ ਦੋਵੇਂ
ਫਿਰ ਕੱਠੇ ਹੋਏ ਨੇ ਅੱਜ ਯਾਰ ਦੋਵੇ
ਸੀ ਤਰਸ ਗਏ ਇੱਕ ਦੂਜੇ ਲਈ
ਅੱਜ ਖੁਸ਼ ਬੜੇ ਨੇ ਦਿਲਦਾਰ ਦੋਵੇਂ
ਇੱਕ ਚੰਨ ਵਾਂਗ ਰੁਸ਼ਨਾਉਣ ਲੱਗਾ
ਇੱਕ ਸੂਰਜ ਵਾਂਗ ਸ਼ਰਮਾ ਲਾਲ ਹੋਇਆ
ਦੋਹਾਂ ਨੂੰ ਅੱਜ ਫਿਰ ਏ ਚਾਹ ਚੜ੍ਹਿਆ
ਜਦ ਕਰਨ ਲੱਗੇ ਦੀਦਾਰ ਦੋਵੇਂ
ਮੁੱਦਤਾਂ ਤੋਂ ਪਿੱਛੇ ਨੇ ਇੱਕ ਦੂਜੇ ਦੇ
ਇੱਕ ਆਉਂਦਾ ਸੀ ਇੱਕ ਜਾਂਦਾ ਸੀ
ਅੱਜ ਮੇਲ ਦਾ ਮਸਾਂ ਏ ਸਬਬ ਹੋਇਆ
ਵਿੱਚ ਡੁੱਬੇ ਹੋਏ ਨੇ ਖੁਮਾਰ ਦੋਵੇਂ
ਇੱਕ ਕਾਲੀ ਫੁੱਲਕਾਰੀ ਸਿਰ ਲੈ ਆਈ
ਇੱਕ ਨੀਲਾ ਕੁਰਤਾ ਪਾਕੇ ਆਇਆ ਏ
ਅੱਜ ਜੱਚਣ ਵਾਂਗ ਲਾੜਾ ਲਾੜੀ ਦੇ
ਜਿਵੇਂ ਲੈਣ ਆਏ ਨੇ ਲਾਵਾਂ ਚਾਰ ਦੋਵੇਂ
ਇਹ ਜਾਣਦੇ ਨੇ ਇਸ ਸੱਚ ਨੂੰ ਵੀ
ਕਿ ਏ ਮੇਲ ਹੈ ਬਸ ਕੁਝ ਪਲਾਂ ਦਾ
ਪਰ ਫਿਰ ਵੀ ਅੱਖੀਆਂ ਵਿੱਚ ਚਮਕ ਬੜੀ
ਜਿਵੇਂ ਚੜਾ ਆਏ ਨੇ ਇਸ਼ਕ ਦਾ ਬੁਖਾਰ ਦੋਵੇਂ
No comments:
Post a Comment