Monday, 26 June 2017

ਮੈਂ ਜਦ ਨੀ ਤੈਨੂੰ ਬੁਲਾਇਆ ਸੀ
ਇੱਕ ਸੂਹਾ ਪੇਚਾ ਪਾਇਆ ਸੀ
ਕਰਕੇ ਥੋੜੀ ਗੱਲ ਬਾਤ ਸ਼ੁਰੂ
ਤੈਨੂੰ ਗੱਲਾਂ ਵਿੱਚ ਫਸਾਇਆ ਸੀ
ਖੌਰੇ ਕੇਹੜੀ ਗੱਲ ਮੈਂ ਕੀਤੀ
ਜੋ ਤੇਰੇ ਸੀਨੇ ਡੱਸਗੀ ਨੀ
ਮੈਂ ਸੇਹਲੀ ਤੇਰੀ ਨੂੰ ਫਸਾਉਣਾ ਸੀ
ਪਰ ਤੂੰ ਹੀ ਫੱਸਗੀ ਨੀ

ਥੋਡੇ ਟੋਲੇ ਨੂੰ ਜਦ ਮੈਂ ਤੱਕਿਆ ਸੀ
ਅੱਖ ਪਰਾਂ ਨਾ ਕਰ ਮੈਂ ਸਕਿਆ ਸੀ
ਤੈਨੂੰ ਵਿਚੋਲੇ ਦੀ ਥਾਂ ਪਾਕੇ ਨੀ
ਤੀਰ jean ਵਾਲੀ ਵੱਲ ਰੱਖਿਆ ਸੀ
ਪਰ ਕੋਲੋ ਜਦੋ ਤੂੰ ਲੰਗੀ ਸੀ
ਪੋਲਾ ਪੋਲਾ ਹੱਸਗੀ ਨੀ
ਮੈਂ ਸੇਹਲੀ ਤੇਰੀ ਨੂੰ ਫਸਾਉਣਾ ਸੀ
ਪਰ ਤੂੰ ਹੀ ਫੱਸਗੀ ਨੀ

Red rose ਜਦੋਂ ਮੈਂ ਕੱਢਿਆ ਸੀ
ਓਹਨੂੰ ਦੇਣ ਨੂੰ ਤੈਨੂੰ ਸੱਦਿਆ ਸੀ
ਤੂੰ ਦੌੜ ਮੇਰੇ ਵੱਲ ਆਈ ਨੀ
ਤੇ ਮੈਂ ਤੇਰੇ ਵੱਲ ਨੂੰ ਵਧਿਆ ਸੀ
ਤੂੰ rose ਮੇਰੇ ਹੱਥੋਂ ਫੜਿਆ ਤੇ
ਬਸ ਸੰਗ ਕੇ ਨੱਸਗੀ ਨੀ
ਮੈਂ ਸੇਹਲੀ ਤੇਰੀ ਨੂੰ ਫਸਾਉਣਾ ਸੀ
ਪਰ ਤੂੰ ਹੀ ਫੱਸਗੀ ਨੀ

ਜਦ ਮੈਂ ਨੰਬਰ ਤੇਰਾ ਫੜਿਆ ਸੀ
ਰਾਤੀ msg ਤੇਰਾ ਪੜ੍ਹਿਆ ਸੀ
ਨਾ ਪਤਾ ਲੱਗਾ ਮੈਨੂੰ ਕਦ ਬੱਲੀਏ
ਤੈਨੂੰ fever ਮੇਰਾ ਚੜ੍ਹਿਆ ਸੀ
ਮੈਂ ਓਹਦੇ ਵਾਰੇ ਤੈਨੂੰ ਪੁੱਛਣਾ ਸੀ
ਤੂੰ ਗੱਲ ਆਪਣੀ ਦੱਸਗੀ ਨੀ
ਮੈਂ ਸੇਹਲੀ ਤੇਰੀ ਨੂੰ ਫਸਾਉਣਾ ਸੀ
ਪਰ ਤੂੰ ਹੀ ਫੱਸਗੀ ਨੀ

ਤੇਰਾ ਗੀਤ fest ਵਿਚ ਸੁਣਿਆ ਸੀ
ਤੂੰ ਜ਼ਿਕਰ ਮੇਰਾ ਵਿਚ ਬੁਣਿਆ ਸੀ

ਛੱਡ jean ਵਾਲੀ ਤੈਨੂੰ ਚੁਣਿਆ ਸੀ
ਬਸ ਉਸ ਦਿਨ ਤੋਂ ਹੀ ਬੱਲੀਏ ਨੀ
ਤੂੰ ਮੇਰੇ ਦਿੱਲ ਵਿੱਚ ਵੱਸਗੀ ਨੀ
ਮੈਂ ਸੇਹਲੀ ਤੇਰੀ ਨੂੰ ਫਸਾਉਣਾ ਸੀ
ਪਰ ਤੂੰ ਹੀ ਫੱਸਗੀ ਨੀ





ਇੱਕ ਗੀਤ ਤੇਰਾ ਮੈਂ ਪੜ੍ਹਿਆ ਸੀ
ਤੂੰ ਜ਼ਿਕਰ ਮੇਰਾ ਵਿੱਚ ਘੜਿਆ ਸੀ

ਤੇਰਾ ਨਸ਼ਾ ਮੇਰੇ ਸਿਰ ਚੜ੍ਹਿਆ ਸੀ



ਤੂੰ ਆਪ ਹੀ ਝੱਲੀਏ ਪੱਟ ਹੋ ਗਈ/ ਬੈਠੀ
ਮੈਂ ਸੇਹਲੀ ਤੇਰੀ ਨੂੰ ਪੱਟਣਾ ਸੀ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...