Monday, 26 June 2017

ਸਿਆਹੀ...ਕਲਮ ਦੀ ਰੂਹ

ਜਿਵੇਂ ਇਨਸਾਨ ਦੀ ਇੱਕ ਰੂਹ ਹੁੰਦੀ ਏ
ਤੇ ਇੱਕ ਜਿਸਮ ਹੁੰਦਾ ਏ
ਉਂਵੇ ਹੀ ਕਲਮ ਦੀ ਵੀ ਇੱਕ ਰੂਹ
ਤੇ ਇੱਕ ਜਿਸਮ ਹੁੰਦਾ ਏ
ਇਨਸਾਨ ਦਾ ਜਿਸਮ ਸਮੇ ਦੇ ਨਾਲ ਮੁੱਕ ਜਾਂਦਾ ਏ
ਪਰ ਰੂਹ ਨਹੀਂ ਮੁੱਕਦੀ
ਰੂਹ ਇੱਕ ਨਵਾਂ ਰੂਪ ਲੈ ਲੈਂਦੀ ਹੈ
ਓਸੇ ਤਰਾਂ ਕਲਮ ਦੀ ਰੂਹ ਵੀ ਕਦੇ ਮੁੱਕਦੀ ਨਹੀਂ
ਪੰਨਿਆਂ ਤੇ ਉੱਤਰ, ਇੱਕ ਨਵਾਂ ਰੂਪ ਲੈ ਲੈਂਦੀ ਹੈ
ਜਿਵੇਂ ਇਨਸਾਨ ਦੀ ਰੂਹ ਅਮਰ ਹੋ ਜੰਨਤ ਚ ਪਹੁੰਚ ਜਾਂਦੀ ਏ
ਤੇ ਉਸ ਦਾ ਮੇਲ ਰੱਬ ਨਾਲ ਹੁੰਦਾ ਹੈ
ਓਸੇ ਤਰਾਂ ਸਿਆਹੀ ਵੀ ਜਦ ਕਲਮ ਚੋ ਨਿੱਕਲ ਕੇ ਪੰਨਿਆਂ ਤੇ  ਉੱਤਰਦੀ ਹੈ
ਉਹ 'ਡਾਇਰੀ' ਨਾਮਕ ਜੰਨਤ ਚ ਪਹੁੰਚ ਜਾਂਦੀ ਏ
ਤੇ ਉਸ ਦਾ ਮੇਲ 'ਸ਼ਾਇਰ' ਨਾਮਕ ਰੱਬ ਨਾਲ ਹੁੰਦਾ ਏ
ਜਿਸ ਤਰਾਂ ਰੱਬ ਇਨਸਾਨ ਦਾ ਹੱਥ ਫੜ
ਜੰਨਤ ਦਾ ਰਸਤਾ ਵਿਖਾਉਂਦਾ ਏ
ਓਸੇ ਤਰਾਂ ਸ਼ਾਇਰ ਕਲਮ ਦਾ ਹੱਥ ਫੜ
ਉਸ ਨੂੰ ਡਾਇਰੀ ਨਾਮਕ ਸਵਰਗ ਦਾ ਰਾਹ ਵਿਖਾਉਂਦਾ ਏ
ਕਲਮ ਦੀ ਰੂਹ ਵੀ ਇਨਸਾਨ ਦੀ ਰੂਹ ਵਾਂਗ
ਰੂਹਾਂ ਤੇ ਛਾਪ ਛੱਡ ਜਾਂਦੀ ਏ
ਕੋਈ ਡੂੰਗੀ ਛਾਪ ਛੱਡਦੀ ਏ ਕੋਈ ਫਿੱਕੀ...✍


No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...