ਨਸ਼ਾ ਸੋਹਣੀ ਸੂਰਤ ਦਾ ਫਿਰ ਲਹ ਜਾਂਦਾ,
ਜ਼ਖ਼ਮ ਮਿਲਦਾ ਏ ਜਦ ਗੋਰੇ ਪੱਥਰ ਤੋਂ
ਖਿਆਲ ਉੱਠ ਪੈਂਦੇ ਨੇ ਫਿਰ ਸੀਰਤ ਦੇ,
ਰੰਗ ਲਹਿੰਦਾ ਏ ਜਦ ਸੰਗਮਰਮਰ ਤੋਂ
ਰੰਗ ਗੂੜਾ ਫਿੱਕਾ ਏ ਚੰਮ ਸ਼ੀਸ਼ੇਆਂ ਦਾ,
ਨਾ ਹੀ ਤੱਕਣ ਦਿੰਦਾ ਏਹੇ ਪਾਰ ਬੀਬਾ
ਫਿਰ ਹੀ ਰੰਗ ਦਿੱਲਾਂ ਦਾ ਵਿਖਦਾ ਜੀ,
ਜਦ ਹੁੰਦਾ ਏ ਸ਼ੀਸ਼ਾ ਤਾਰ ਤਾਰ ਬੀਬਾ
ਇਹਨੀ ਤਾਂਗ ਹੁੰਦੀ ਏ ਗੋਰੇ ਸੂਰਜ ਦੀ,
ਕਾਲੀ ਰਾਤ ਵੀ ਦਿੱਲ ਨੂੰ ਨਾ ਭੌਂਦੀ ਏ
ਏਸਾ ਸਾੜ ਪਾਉਂਦਾ ਏ ਸੂਰਜ ਦਿੱਲ ਉੱਤੇ,
ਕਾਲੀ ਰਾਤ ਹੀ ਦੁੱਖ ਫਿਰ ਵੰਡਾਉਂਦੀ ਏ
ਅੱਖਾਂ ਟਿਕ ਜਾਵਣ ਪੱਬ ਰੁਕਦੇ ਨਾ,
ਕੋਈ ਪੱਤਰ ਜਦ ਅੰਬਰ ਚੋਂ ਹੱਸਦਾ ਏ
ਉੱਡ ਜਾਵੇ ਹਵਾ ਨਾਲ ਸੀਨੇ ਖਿੱਚ ਪਾਕੇ,
ਮੁੜ ਜਾਣ ਨੂੰ ਫਿਰ ਘਾਹ ਹੀ ਰਾਹ ਦੱਸਦਾ ਏ
ਪਹਿਲਾਂ ਰੰਗ ਖਵਾਬਾਂ ਦਾ ਚਿੱਟਾ ਹੋਵੇ,
ਫਿਰ ਮਹਿਕ ਘੁਲੀ ਚਿੱਟੇ ਈਤਰਾਂ ਤੋਂ
ਲੱਗੇ ਮਿੱਟੀ ਦਾ ਰੰਗ ਵੀ ਮੈਲਾ ਜੇਹਾ,
ਮੋਹ ਉੱਗਦਾ ਨਾ ਭੂਰੇ ਤੀਤਰਾਂ ਤੋ
ਜ਼ਖ਼ਮ ਮਿਲਦਾ ਏ ਜਦ ਗੋਰੇ ਪੱਥਰ ਤੋਂ
ਖਿਆਲ ਉੱਠ ਪੈਂਦੇ ਨੇ ਫਿਰ ਸੀਰਤ ਦੇ,
ਰੰਗ ਲਹਿੰਦਾ ਏ ਜਦ ਸੰਗਮਰਮਰ ਤੋਂ
ਰੰਗ ਗੂੜਾ ਫਿੱਕਾ ਏ ਚੰਮ ਸ਼ੀਸ਼ੇਆਂ ਦਾ,
ਨਾ ਹੀ ਤੱਕਣ ਦਿੰਦਾ ਏਹੇ ਪਾਰ ਬੀਬਾ
ਫਿਰ ਹੀ ਰੰਗ ਦਿੱਲਾਂ ਦਾ ਵਿਖਦਾ ਜੀ,
ਜਦ ਹੁੰਦਾ ਏ ਸ਼ੀਸ਼ਾ ਤਾਰ ਤਾਰ ਬੀਬਾ
ਇਹਨੀ ਤਾਂਗ ਹੁੰਦੀ ਏ ਗੋਰੇ ਸੂਰਜ ਦੀ,
ਕਾਲੀ ਰਾਤ ਵੀ ਦਿੱਲ ਨੂੰ ਨਾ ਭੌਂਦੀ ਏ
ਏਸਾ ਸਾੜ ਪਾਉਂਦਾ ਏ ਸੂਰਜ ਦਿੱਲ ਉੱਤੇ,
ਕਾਲੀ ਰਾਤ ਹੀ ਦੁੱਖ ਫਿਰ ਵੰਡਾਉਂਦੀ ਏ
ਅੱਖਾਂ ਟਿਕ ਜਾਵਣ ਪੱਬ ਰੁਕਦੇ ਨਾ,
ਕੋਈ ਪੱਤਰ ਜਦ ਅੰਬਰ ਚੋਂ ਹੱਸਦਾ ਏ
ਉੱਡ ਜਾਵੇ ਹਵਾ ਨਾਲ ਸੀਨੇ ਖਿੱਚ ਪਾਕੇ,
ਮੁੜ ਜਾਣ ਨੂੰ ਫਿਰ ਘਾਹ ਹੀ ਰਾਹ ਦੱਸਦਾ ਏ
ਪਹਿਲਾਂ ਰੰਗ ਖਵਾਬਾਂ ਦਾ ਚਿੱਟਾ ਹੋਵੇ,
ਫਿਰ ਮਹਿਕ ਘੁਲੀ ਚਿੱਟੇ ਈਤਰਾਂ ਤੋਂ
ਲੱਗੇ ਮਿੱਟੀ ਦਾ ਰੰਗ ਵੀ ਮੈਲਾ ਜੇਹਾ,
ਮੋਹ ਉੱਗਦਾ ਨਾ ਭੂਰੇ ਤੀਤਰਾਂ ਤੋ
No comments:
Post a Comment