Monday, 19 June 2017

Heeray

Is matlab di duniya vich
Aaj v mil jande heere ji
Khad jande ja chiti chaadar(snow) te
Chad ghar, pyaar te kalire ji

Seena us ammdi da tukhda e
Jad tukda jind da door hove
Kite msoos na hoje dukh putt nu
Roz haal puch phone katt rove

Jad mudda e chuti kat k tu
Meri mehndi v ron lag pendi e
Kado aavenga  chana mud vehde
Teri chhukti roz mainu kehndi e

Us har heere nu salaam mera
Jo poh, haad vich khadeya e
Us har heere nu salaam mera
Jo hikk taan ke ladeya e
Us har heere nu salaam mera
Onda ghar shekan naal madeya e
Us har heere nu salaam mera
Jite rang hara, chitta, kesari chadeya e



ਇਸ ਮਤਲਬ ਦੀ ਦੁਨੀਆ ਞਿਚ
ਅੱਜ ਞੀ ਮਿਲ ਜਾਂਦੇ ਹੀਰੇ ਜੀ
ਖੜ ਜਾਂਦੇ ਜਾ ਚਿੱਟੀ ਚਾਦਰ ਤੇ
ਛੱਡ ਘਰ, ਪਿਆਰ ਤੇ ਕਲੀਰੇ ਜੀ

ਸੀਨਾ ਉਸ ਅਮੜੀ ਦਾ ਧੁੱਖਦਾ ਏ
ਜਦ ਟੁਕੜਾ ਜਿੰਦ ਦਾ ਦੂਰ ਹੋਞੇ
ਕਿਤੇ ਮਸੂਸ ਨਾ ਹੋਜੇ ਦੁੱਖ ਪੁੱਤ ਨੂੰ
ਰੋਜ਼ ਹਾਲ ਪੁੱਛ ਫੋਨ ਕੱਟ ਰੋਞੇ

ਜਦ ਮੁੜਦਾਂ ਏ ਛੁੱਟੀ ਕੱਟ ਕੇ ਤੂੰ
ਮੇਰੀ ਮੇਂਹਦੀ ਞੀ ਰੋ ਪੈਂਦੀ ਏ
ਕਦੋਂ ਆਞੇਂਗਾ ਚੱਨਾਂ ਮੁੜ ਞੇਹੜੇ
ਤੇਰੀ 'ਛੁਟਕੀ' ਰੋਜ਼ ਮੈਂਨੂੰ ਕਿਹੰਦੀ ਏ

ਉਸ ਹਰ ਹੀਰੇ ਨੂੰ ਸਲਾਮ ਮੇਰਾ
ਜੋ ਪੋਹ, ਹਾੜ ਞਿਚ ਖੜਿਆ ਏ
ਉਸ ਹਰ ਹੀਰੇ ਨੂੰ ਸਲਾਮ ਮੇਰਾ
ਜੋ ਹਿੱਕ ਤਾਣ ਕੇ ਲੜਿਆ ਏ
ਉਸ ਹਰ ਹੀਰੇ ਨੂੰ ਸਲਾਮ ਮੇਰਾ
ਆਉਂਦਾ ਘਰ ਸ਼ੇਕਾਂ ਨਾਲ ਮੜਿਆ ਏ
ਉਸ ਹਰ ਹੀਰੇ ਨੂੰ ਸਲਾਮ ਮੇਰਾ
ਜਿਹਤੇ ਰੰਗ ਹਰਾ, ਚਿੱਟਾ, ਕੇਸਰੀ ਚੜਿਆ ਏ...

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...