ਖੂਨ ਦਾ ਕਤਰਾ
ਮੈਂ ਤਨ ਤਨ ਜਾਕੇ ਪੁੱਛਦਾ ਰਿਹਾ
ਕੋਈ ਕਤਰਾ ਦਿਓ
ਮੈਂ ਹਰ ਤਕੜੇ ਕੋਲੋਂ ਮੰਗਦਾ ਰਿਹਾ
ਕੋਈ ਕਤਰਾ ਦਿਓ
ਮੈਂ ਹੇਕਾਂ ਲਾਕੇ ਗਾਉਂਦਾ ਰਿਹਾ
ਕੋਈ ਦੇ ਦਿਓ
ਮੈਂ ਬਾਟਾ ਲੈਕੇ ਫਿਰਦਾ ਰਿਹਾ
ਕੋਈ ਦੇ ਦਿਓ
ਕੋਈ ਦੇਹ ਛੱਡ ਜਾਉ ,ਕੋਈ ਅਨਾਥ ਹੋ ਜਾਉ
ਕੋਈ ਤਾਂ ਦੇ ਦਿਓ
ਪਰ ਕੋਈ ਨਾ ਮੂੰਹੋਂ ਕੁਸਕਿਆ ਸੀ
ਹਰ ਕੋਈ ਮੇਰੇ ਤੋਂ ਅੱਖਾਂ ਫੇਰਦਾ ਰਿਹਾ
ਮੈਂ ਨਿਰਾਸ਼ ਹੋ ਹੇਕਾਂ ਲਾਉਂਦਾ ਰਿਹਾ
ਹਰ ਕੋਈ ਗੀਤ ਚੁੱਪ ਦੇ ਗਾਉਂਦਾ ਗਿਆ
ਪਰ ਇਹਨਾਂ ਦਾ ਵੀ ਕੀ ਦੋਸ਼ ਬੱਧਣ
ਕੋਈ ਹੋਰ ਇਹਨਾਂ ਦੇ ਵਿਚ ਰਹਿੰਦਾ ਏ
ਕੋਰੇ ਵਰਕੇ ਵਾਂਗ ਹਰ ਕੋਈ ਜੰਮਦਾ
ਪਰ ਵੱਖ ਰੰਗਾਂ ਨਾਲ ਰੰਗ ਜਾਂਦਾ ਏ
ਇਹ ਵੀ ਇਕ ਪੰਛੀ ਨੇ
ਇਹਨਾਂ ਦੇ ਖੰਬਾ ਤੇ ਕਈ ਰੰਗ ਚੜ੍ਹੇ ਹੋਏ ਨੇ
ਇਹਨਾਂ ਦਾ ਆਪਣਾ ਰੰਗ ਕੀ ਸੀ
ਇਹਨਾਂ ਨੂੰ ਸ਼ਾਇਦ ਹੀ ਯਾਦ ਹੋਵੇ
ਐ ਕੁਦਰਤ
ਇਕ ਵਾਰ ਰੱਜ ਕੇ ਮੀਂਹ ਪਾ
ਤਾਂਕਿ ਇਹਨਾਂ ਦੇ ਖੰਬਾ ਤੋਂ ਬਾਕੀ ਰੰਗ ਧੁਲ ਜਾਣ
ਤੇ ਇਹਨਾਂ ਨੂੰ ਆਪਣਾ ਰੰਗ ਵਿਖ ਸਕੇ
ਜਾਂ ਇਕ ਭਿਅੰਕਰ ਹਨੇਰੀ ਬਣ ਆ
ਤਾਂਕਿ ਇਨ੍ਹਾਂ ਦੇ ਰੰਗੇ ਹੋਏ ਖੰਬ ਝੜ ਜਾਣ
ਤੇ ਨਵੇਂ ਖੰਬ ਉੱਗ ਸਕਣ
ਮੈਂ ਤਨ ਤਨ ਜਾਕੇ ਪੁੱਛਦਾ ਰਿਹਾ
ਕੋਈ ਕਤਰਾ ਦਿਓ
ਮੈਂ ਹਰ ਤਕੜੇ ਕੋਲੋਂ ਮੰਗਦਾ ਰਿਹਾ
ਕੋਈ ਕਤਰਾ ਦਿਓ
ਮੈਂ ਹੇਕਾਂ ਲਾਕੇ ਗਾਉਂਦਾ ਰਿਹਾ
ਕੋਈ ਦੇ ਦਿਓ
ਮੈਂ ਬਾਟਾ ਲੈਕੇ ਫਿਰਦਾ ਰਿਹਾ
ਕੋਈ ਦੇ ਦਿਓ
ਕੋਈ ਦੇਹ ਛੱਡ ਜਾਉ ,ਕੋਈ ਅਨਾਥ ਹੋ ਜਾਉ
ਕੋਈ ਤਾਂ ਦੇ ਦਿਓ
ਪਰ ਕੋਈ ਨਾ ਮੂੰਹੋਂ ਕੁਸਕਿਆ ਸੀ
ਹਰ ਕੋਈ ਮੇਰੇ ਤੋਂ ਅੱਖਾਂ ਫੇਰਦਾ ਰਿਹਾ
ਮੈਂ ਨਿਰਾਸ਼ ਹੋ ਹੇਕਾਂ ਲਾਉਂਦਾ ਰਿਹਾ
ਹਰ ਕੋਈ ਗੀਤ ਚੁੱਪ ਦੇ ਗਾਉਂਦਾ ਗਿਆ
ਪਰ ਇਹਨਾਂ ਦਾ ਵੀ ਕੀ ਦੋਸ਼ ਬੱਧਣ
ਕੋਈ ਹੋਰ ਇਹਨਾਂ ਦੇ ਵਿਚ ਰਹਿੰਦਾ ਏ
ਕੋਰੇ ਵਰਕੇ ਵਾਂਗ ਹਰ ਕੋਈ ਜੰਮਦਾ
ਪਰ ਵੱਖ ਰੰਗਾਂ ਨਾਲ ਰੰਗ ਜਾਂਦਾ ਏ
ਇਹ ਵੀ ਇਕ ਪੰਛੀ ਨੇ
ਇਹਨਾਂ ਦੇ ਖੰਬਾ ਤੇ ਕਈ ਰੰਗ ਚੜ੍ਹੇ ਹੋਏ ਨੇ
ਇਹਨਾਂ ਦਾ ਆਪਣਾ ਰੰਗ ਕੀ ਸੀ
ਇਹਨਾਂ ਨੂੰ ਸ਼ਾਇਦ ਹੀ ਯਾਦ ਹੋਵੇ
ਐ ਕੁਦਰਤ
ਇਕ ਵਾਰ ਰੱਜ ਕੇ ਮੀਂਹ ਪਾ
ਤਾਂਕਿ ਇਹਨਾਂ ਦੇ ਖੰਬਾ ਤੋਂ ਬਾਕੀ ਰੰਗ ਧੁਲ ਜਾਣ
ਤੇ ਇਹਨਾਂ ਨੂੰ ਆਪਣਾ ਰੰਗ ਵਿਖ ਸਕੇ
ਜਾਂ ਇਕ ਭਿਅੰਕਰ ਹਨੇਰੀ ਬਣ ਆ
ਤਾਂਕਿ ਇਨ੍ਹਾਂ ਦੇ ਰੰਗੇ ਹੋਏ ਖੰਬ ਝੜ ਜਾਣ
ਤੇ ਨਵੇਂ ਖੰਬ ਉੱਗ ਸਕਣ
No comments:
Post a Comment