Monday, 19 June 2017

Duniya de kadam

ਇਸ ਦੁਨੀਆਂ ਦੇ ਕਦਮਾਂ ਤੇ ਪੈਰ ਰੱਖ ਨਾ ਚੱਲ ਸਕਦਾ ਮੈਂ
ਮਿਲਾਵਟੀ ਰੇਤ ਦੀ ਮੂਰਤ ਵਿਚ ਨਾ ਢਲ ਸਕਦਾ ਮੈਂ
ਨਾ ਨਾਪ ਆਵੇ ਇਹਨਾਂ ਲੋਕਾਂ ਦੀ ਕੱਢੀ ਜੁੱਤੀ ਦਾ ਮੈਨੂੰ
ਗੰਦਲੀ ਹਵਾ ਦੀ ਹਨੇਰੀ ਨਾ ਬਣ ਸਕਦਾ ਮੈਂ

ਇਹ ਕਾਲੇ ਦੁੱਧ ਦੇ ਚੋਲਾਂ ਨੂੰ ਖੀਰ ਮੰਨ ਬੈਠੇ ਨੇ
ਇਹ ਹਰ ਮਿੱਠੜੇ ਬੋਲਾਂ ਵਾਲੇ ਨੂੰ ਪੀਰ ਮੰਨ ਬੈਠੇ ਨੇ
ਸੁੱਚੇ ਪੰਨਿਆਂ ਵਿੱਚ ਰਹਿੰਦੇ ਹੋਏ ਵੀ ਅਨਪੜ ਜਾਪਣ ਮੈਨੂੰ
ਇਹਨਾਂ ਮੂਰਖਾਂ ਦੇ ਵਿਚ ਨਾ ਕੋਈ ਦਖ਼ਲ ਕਰ ਸਕਦਾ ਮੈਂ

ਇਸ਼ਕ ਪਿਆਰ ਦਾ ਨੀਰ ਇਹਨਾਂ ਕਦੇ ਚੱਖਿਆ ਹੀ ਨਹੀਂ
ਗੋਰੇ ਚੱਮ ਦੇ ਪਾਰ ਕਦੇ ਕਿਸੇ ਤੱਕਿਆ ਹੀ ਨਹੀਂ
ਅੱਜ ਕਲ ਦੇ ਰਾਂਝੇ ਵੇਖ ਹਜ਼ਾਰੇਵਾਲਾ ਵੀ ਆਖਦਾ ਹੋਣਾ
ਜ਼ੰਗਦਾਰ ਸੋਚ ਦੇ ਤੀਰਾਂ ਨੂੰ ਸੀਨੇ ਨਹੀਂ ਝੱਲ ਸਕਦਾ ਮੈਂ

ਤਲੀ ਵੱਲ ਤੱਕਣ ਦੀ ਇਹਨਾਂ ਆਦਤ ਜਹੀ ਹੋ ਗਈ ਏ
ਬਾਰੀ ਵੱਲ ਵੇਖਣ ਵਾਲੀ ਇਹਨਾਂ ਅੱਖ ਹੀ ਸੌਂ ਗਈ ਏ
ਕੰਦ ਬਣੀ ਦੋ ਜਿਸਮਾਂ ਵਿੱਚ ਜੋ ਵਿੱਖਦੀ ਨਾ ਮਹਿਸੂਸ ਹੋਵੇ
ਇੱਕਲੀ ਇੱਕਲੀ ਬਲਦੀ ਲੱਕੜ ਦੀ ਲੋਹੜੀ ਵਿਚ ਨਹੀਂ ਬਲ ਸਕਦਾ ਮੈਂ

ਜਿਹਨਾਂ ਫੁੱਲ ਸੀ ਤੈਨੂੰ ਬਣਾਇਆ ਆਪ ਕੰਡਿਆਂ ਚ ਖਹਿ ਗਏ ਨੇ
ਫਿਰ ਵੀ ਮੰਗਦੇ ਖੈਰਾਂ ਉਹ ਵਰਿਧਘਰਾਂ ਜਾ ਬਹਿ ਗਏ ਨੇ
ਸੂਹੀ ਧੁੱਪ ਵੀ ਬਣ ਕਟਾਰ ਇਸੇ ਫੁੱਲ ਸਾੜ ਦਿੰਦੀ ਏ
ਇਸੇ ਫੁੱਲਾਂ ਦੇ ਬਾਗ਼ਾਂ ਦੇ ਵਿੱਚ ਨਹੀਂ ਪਲ ਸਕਦਾ ਮੈਂ

ਗਾਂਧੀ ਦੀ ਫੋਟੋ ਬਦਲੇ ਹਰ ਚੀਜ਼ ਦਾ ਮਾਲਿਕ ਹੋ ਜਾਂਦਾ ਤੂੰ
ਇਸ ਭੇਂਟ ਦੇ ਨਾਲ ਕਿਸੇ ਮਾੜੇ ਦਾ ਹੱਕ ਢੋਹ ਜਾਂਦਾ ਤੂੰ
ਇਹ ਇਸੀ ਭੀੜ ਹੈ ਜਿਸ ਵਿਚ ਹਰ ਕੋਈ ਇੱਕਲਾ ਹੀ ਚੱਲਦਾ ਏ
ਇਸੀ ਭੀੜ ਵਿੱਚ 'ਬੱਧਣਾ' ਕਦੇ ਨੀ ਚੱਲ ਸਕਦਾ ਮੈਂ



No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...