Monday, 19 June 2017

‌ਦੋ ਪਾਸੇ

ਜਿਞੇ ਇਕ ਸਿੱਕੇ ਦੇ ਦੋ ਪਾਸੇ ਨੇ
ਜਿਞੇ ਜ਼ਿੰਦਗੀ ਞਿਚ ਦੁੱਖ ਹਾਸੇ ਨੇ
ਉਂਞੇ ਬੰਦੇ ਨਾ ਇਸ਼ਕ ਦੇ ਞੀ ਦੋ ਰੁੱਖ ਜੀ
ਕੁਝ ਹੰਜੂ ਹੋਏ ਕੁਝ ਪਿਆਸੇ ਨੇ...

ਕਈਆਂ ਦੇ ਲਈ ਇਹ ਪਿੰਜੜਾ ਏ
ਜੋ ਇਸ ਞਿਚ ਫਸਕੇ ਰਹ ਗਏ ਨੇ
ਕਈ ਮੇਰੇ ਞਰਗੇ ਜਿਹਨਾਂ ਚੱਖਿਆ ਨਹੀਂ
ਦਿਨ-ਰਾਤ ਹੀ ਦਿੰਦੇ ਦਿਲਾਸੇ ਨੇ...

ਰੋਗੀ ਆਖੱਣ ਜੀ ਹੋਈ ਭੁੱਲ ਸਾਥੋਂ
ਨਾ ਰਾਹ ਲੱਬਦਾ ਮੁੜ ਹੱਸਣਾ ਏ
ਜੋ ਹੱਸਦੇ ਹੱਸਦੇ ਕਟ ਰਹੇ ਨੇ
ਉਹ ਫੁੱਲ ਚੁਗਦੇ ਹਰ ਪਾਸੇ ਨੇ...

ਸਾਥੋਂ ਕਤਲ ਹੀ ਆਪਣਾ ਹੋ ਗਿਆ ਏ
ਸਾਹ ਚਲਦੇ ਪਰ ਰੂਹ ਸੁੱਤੀ ਏ
ਜੋ ਜੀਉਂਦੇ ਇਹੀਉ ਸੋਚਦੇ ਕੇ
ਬਸ ਅਨਜਲਾਂ ਦੇ ਹੀ ਞਾਸੇ ਨੇ....

ਮੁਲ ਇਸ਼ਕ ਦਾ ਉਹਨੇ ਪਾਇਆ ਸੀ
ਬਣ ਕੰਜਰੀ ਯਾਰ ਮਨਾਇਆ ਸੀ
ਹੁਣ ਞਖਰੀ ਇਸ਼ਕ ਦੀ ਰੀਤ ਬੁੱਲਿਆ
ਚੱਮ ਕਿੱਲਿਆਂ ਦੇ ਹੀ ਬਸ ਝਾਸੇ ਨੇ...

ਰੂਹੀ ਮੇਲ ਹੁਣ ਬਸ ਇਕ ਛਲਾਞਾ ਏ
ਦੁੱਖ ਤੋਂ ਞੱਧ ਕੁਝ ਨਾ ਮਿਲਦਾ ਜੀ
ਝੋਲੀ ਰੱਬ ਪੈਣਾ ਬੜੀ ਦੂਰ ਬੱਧਣਾ
ਇਥੇ ਮਿਲਦਾ ਨਾ ਫੁੱਲੀਆਂ ਪਤਾਸੇ ਨੇ...

ਉਞੇਂ ਬੰਦੇ ਤੇ ਇਸ਼ਕ ਦੇ ਞੀ ਦੋ ਮੁੱਖ ਜੀ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...