ਓਹਨੂੰ ਪਹਿਲੀ ਵਾਰ ਰੋਂਦੇ ਵੇਖਿਆ ਮੈਂ
ਅੱਖੀਆਂ ਨਾਲ ਗਾਉਂਦੇ ਵੇਖਿਆ ਮੈਂ
ਜਿਸ ਚੇਹਰੇ ਤੋਂ ਮੋਹੱਬਤਾਂ ਪੜੀਆਂ ਸੀ
ਓਹੀ ਚੇਹਰਾ ਲੁਕਾਉਂਦੇ ਵੇਖਿਆ ਮੈਂ
ਉਹ ਸ਼ਾਇਦ ਕਿਸੇ ਕੋਲੋਂ ਆਇਆ ਸੀ
ਖੌਰੇ ਮਾੜਾ ਕਿਸੇ ਨੂੰ ਬੋਲ ਆਇਆ ਸੀ
ਕਿਸੇ ਕੋਨੇ ਵਿੱਚ ਬੈਠ ਪਛਤਾਵੇ ਦੇ
ਓਹਨੂੰ ਗੀਤ ਬਣਾਉਂਦੇ ਵੇਖਿਆ ਮੈਂ
ਦਿਨੇ ਜਾਗੇ ਤੇ ਰਾਤਾਂ ਨੂੰ ਨਾ ਸੌਂਦਾ ਸੀ
ਬਸ ਮਿਲ ਕੁੱਝ ਕਹਿਣਾ ਚਾਹੁੰਦਾ ਸੀ
ਬਿਨ ਗਲਤੀ ਹੀ ਕਈ ਵਾਰ ਦੀ ਤਰ੍ਹਾਂ
ਓਹਨੂੰ ਯਾਰ ਮਨਾਉਂਦੇ ਵੇਖਿਆ ਮੈਂ
'ਬੱਧਣ' ਆਪ ਕਦੇ ਨਾ ਰੁਸ ਪਾਇਆ
ਹਾਲ ਆਪਣਾ ਕਦੇ ਨਾ ਪੁੱਛ ਪਾਇਆ
ਬਿਨ ਕੀਤੇ ਕੋਈ ਵੀ ਗਿਲਾ ਸ਼ਿਕਵਾ
ਓਹਨੂੰ ਰੀਝ ਨਾਲ ਚਾਹੁੰਦੇ ਵੇਖਿਆ ਮੈਂ
ਅੱਖੀਆਂ ਨਾਲ ਗਾਉਂਦੇ ਵੇਖਿਆ ਮੈਂ
ਜਿਸ ਚੇਹਰੇ ਤੋਂ ਮੋਹੱਬਤਾਂ ਪੜੀਆਂ ਸੀ
ਓਹੀ ਚੇਹਰਾ ਲੁਕਾਉਂਦੇ ਵੇਖਿਆ ਮੈਂ
ਉਹ ਸ਼ਾਇਦ ਕਿਸੇ ਕੋਲੋਂ ਆਇਆ ਸੀ
ਖੌਰੇ ਮਾੜਾ ਕਿਸੇ ਨੂੰ ਬੋਲ ਆਇਆ ਸੀ
ਕਿਸੇ ਕੋਨੇ ਵਿੱਚ ਬੈਠ ਪਛਤਾਵੇ ਦੇ
ਓਹਨੂੰ ਗੀਤ ਬਣਾਉਂਦੇ ਵੇਖਿਆ ਮੈਂ
ਦਿਨੇ ਜਾਗੇ ਤੇ ਰਾਤਾਂ ਨੂੰ ਨਾ ਸੌਂਦਾ ਸੀ
ਬਸ ਮਿਲ ਕੁੱਝ ਕਹਿਣਾ ਚਾਹੁੰਦਾ ਸੀ
ਬਿਨ ਗਲਤੀ ਹੀ ਕਈ ਵਾਰ ਦੀ ਤਰ੍ਹਾਂ
ਓਹਨੂੰ ਯਾਰ ਮਨਾਉਂਦੇ ਵੇਖਿਆ ਮੈਂ
'ਬੱਧਣ' ਆਪ ਕਦੇ ਨਾ ਰੁਸ ਪਾਇਆ
ਹਾਲ ਆਪਣਾ ਕਦੇ ਨਾ ਪੁੱਛ ਪਾਇਆ
ਬਿਨ ਕੀਤੇ ਕੋਈ ਵੀ ਗਿਲਾ ਸ਼ਿਕਵਾ
ਓਹਨੂੰ ਰੀਝ ਨਾਲ ਚਾਹੁੰਦੇ ਵੇਖਿਆ ਮੈਂ
No comments:
Post a Comment