Wednesday, 11 December 2019

ਮੈਂ ਕਈ ਵਾਰ ਸੋਚਦਾ ਹਾਂ ਕਿ
ਇਹ ਰੁੱਖ ਮੇਰੇ ਤੋਂ ਇਹਨੇ ਉੱਚੇ ਕਿਉਂ ਨੇ
ਇਹ ਜ਼ਮੀਨ ਤੋਂ ਉੱਪਰ ਅਸਮਾਨ ਤੋਂ ਥੱਲੇ ਪਹੁੰਚੇ ਕਿਉਂ ਨੇ
ਇਹ ਰੁੱਖ ਉੱਚੇ ਹੋ...ਇਹ ਦੱਸਦੇ ਨੇ ਕਿ
ਇਹ ਕੁਦਰਤ ਮੇਰੇ ਨਾਲੋਂ ਕਿੰਨੀ ਸੁੱਚੀ ਏ
ਕਿੰਨੀ ਸੁੱਚੀ ਸੋਚ ਰੱਖਦੀ ਏ
ਫਿਰ ਮੇਰੇ ਜ਼ਹਨ ਵਿੱਚ ਇਹ ਖਿਆਲ ਆਇਆ ਕਿ
ਇਹ ਘਾਹ ਮੇਰੇ ਨਾਲੋਂ ਨੀਵਾਂ ਕਿਉਂ ਹੈ
ਇੱਕ ਰੁੱਖ ਮੈਨੂੰ ਕਹਿੰਦਾ ਕਿ
ਇਹ ਘਾਹ ਤੇਰੇ ਨਾਲੋਂ ਇਸ ਲਈ ਨੀਵਾਂ ਹੈ
ਕਿਉਂਕਿ ਤੈਨੂੰ ਨੀਵੇਂ ਹੋਣ ਦਾ ਇਹਸਾਸ ਨਾ ਹੋ ਸਕੇ
ਇਹ ਕੁਦਰਤ ਤੈਨੂੰ ਦੱਸਦੀ ਹੈ
ਕਿ ਤੂੰ ਵੀ ਓਹਦਾ ਹੀ ਅੰਸ਼ ਹੈ

ਇੱਕ ਰੁੱਖ ਜਦ ਨਾਲਦੇ ਰੁੱਖ ਦੇ ਪੱਤੇ ਝੜਦੇ ਦੇਖਦਾ ਹੈ
ਤਾਂ ਉਹ ਆਪਣੇ ਹਰੇ ਪੱਤੇ ਝਾੜਨ ਲੱਗ ਪੈਂਦਾ ਹੈ
ਇਹ ਦੇਖ ਸਾਰੇ ਰੁੱਖ ਆਪਣੇ ਪੱਤੇ ਝਾੜਨ ਲਗ ਪੈਂਦੇ ਨੇ
ਸਾਰੇ ਪੰਛੀ ਚੁੱਪ ਹੋ ਜਾਂਦੇ ਨੇ
ਸਾਰੀ ਕੁਦਰਤ ਵਿੱਚ ਇੱਕ ਸ਼ੋਕ ਜੇਹਾ ਮਾਹੌਲ ਬਣ ਜਾਂਦਾ ਹੈ
ਉਸ ਨੂੰ ਪਤਝੜ ਦਾ ਨਾਮ ਦਿੱਤਾ ਗਿਆ ਹੈ

ਕਿ ਤੂੰ ਇਹਦਾ ਸੋਚਦਾ ਹੈ

ਇਹ ਰੁੱਖ ਤੈਨੂੰ ਸੁੱਚੇ ਫ਼ਲ ਦਿੰਦੇ ਨੇ ਤਾਂਕਿ
ਤੂੰ ਇਹਨਾਂ ਨੂੰ ਚੱਖ ਹੋਰ ਸੁੱਚਾ ਹੋ ਸਕੇਂ

ਫਿਰ ਮੈਂ ਕੁਦਰਤ ਤੋਂ ਇੱਕ ਸਵਾਲ ਕੀਤਾ ਕਿ
ਇਹ ਪੰਛੀ ਸਿਰਫ਼ ਰੁੱਖਾਂ ਨੂੰ ਹੀ ਕਿਉਂ ਗੀਤ ਸੁਣਾਉਂਦੇ ਨੇ
ਮੈਂ ਵੀ ਇਹਨਾਂ ਦਾ ਗੀਤ ਸੁਨਣਾ ਚਾਹੁੰਦਾ ਹਾਂ
ਫਿਰ ਇੱਕ ਰੁੱਖ ਨੇ ਮੈਨੂੰ ਦੱਸਿਆ ਕਿ
ਕਲ ਰਾਤ ਹੀ ਪੰਛੀ ਓਹਨੂੰ ਦੱਸ ਰਹੇ ਸੀ ਕਿ
ਇਹਨਾਂ ਪੰਛੀਆਂ ਨੂੰ ਤੇਰੇ ਕੋਲ਼ੋਂ ਡਰ ਲਗਦਾ ਏ
ਤੂੰ ਉਹਨਾਂ ਦੇ ਜਿਸਮ ਨੂੰ ਉਹਨਾਂ ਦੇ ਖਿਆਲਾਂ ਨੂੰ
ਕੈਦ ਕਰਨ ਦਾ ਸ਼ੌਕੀਨ ਏ
ਇਹ ਪੰਛੀ ਤੇਰੇ ਕੋਲ ਆਵਣ ਨੂੰ ਡਰਦੇ ਨੇ

ਤੂੰ ਆਪਣੇ ਆਸਪਾਸ ਰੁੱਖਾਂ ਤੇ ਫੁੱਲ ਤਾਂ ਦੇਖੇ ਹੁਣੇ ਪਰ
ਕਦੇ ਤੂੰ ਆਪਣੇ ਜਿਸਮ ਚੋਂ ਫੁੱਲ ਪੁੰਗਰਦੇ ਦੇਖੇ ਨੇ
ਉਸ ਦਿਨ ਤੇਰੇ ਸਾਰੇ ਸਵਾਲ ਮੁੱਕ ਜਾਣਗੇ
ਜਿਸ ਦਿਨ ਤੇਰੇ ਚੋਂ ਵੀ ਫੁੱਲ ਪੁੰਗਰਨ ਲਗ ਜਾਣਗੇ
ਜਿਸ ਦਿਨ ਤੂੰ ਕੁਦਰਤ ਹੋ ਜਾਏਂਗਾ

ਤੂੰ ਮੈਨੂੰ ਇਹ ਦਸ ਕਿ ਤੂੰ ਹਰ ਰੋਜ਼
ਕਿੰਨੀ ਵਾਰ ਇਸ ਮਿੱਟੀ ਨੂੰ ਹੱਥ ਲਾਗਾਂਦਾ ਏ
ਤੂੰ ਪੈਰਾਂ ਤੇ ਰਬੜ ਚੜ੍ਹਾ ਬੈਠਾਂ ਏ
ਤੂੰ ਬੇਰੰਗ ਸਿਆਹੀ ਨਾਲ ਬਨਾਵਟੀ ਪੰਨਿਆਂ ਤੇ ਲਿਖਦਾ ਰਹਿੰਦਾ ਏ
ਜਿਸ ਦਿਨ ਤੂੰ ਇੱਕ ਪੱਤਰ ਨਾਲ
ਇਸ ਮਿੱਟੀ ਤੇ ਲਿਖਣਾ ਸ਼ੁਰੂ ਕਰ ਦਏਂਗਾ
ਉਸ ਦਿਨ ਤੂੰ ਇਹ ਕੁਦਰਤ ਤੂੰ ਹੋ ਜਾਏਗੀ
ਤੇ ਤੂੰ ਕੁਦਰਤ ਹੋ ਜਾਏਂਗਾ
ਇਹ ਕੁਦਰਤ ਤੇਰੇ ਰੰਗ ਵਿੱਚ ਰੰਗ ਜਾਣਗੇ

ਇਹ ਕੁਦਰਤ ਸੰਗੀਨ ਵੀ ਏ ਤੇ ਸ਼ਾਂਤ ਵੀ
ਪਰ ਤੂੰ ਇੱਕ ਮੁਸਕਾਨ ਜੇਹਾ ਹੈ

ਮੈਂ ਕੁਝ ਹਰਫ਼ ਹਰ ਰੋਜ਼ ਪੈਰਾਂ ਥੱਲੇ ਰੋਲਦਾ ਹਾਂ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...