Wednesday, 11 December 2019

ਇਹਨਾਂ ਕੈਦੀਆਂ ਦੀ ਮੰਡੀਰ ਚੋਂ
ਤੂੰ ਹੋਕੇ ਆਜ਼ਾਦ ਵੇਖ
ਏਥੇ ਸਾਰਾ ਕੁੱਝ ਹੀ ਮਿੱਠਾ ਹੈ
ਤੂੰ ਆਪ ਛੂਹ ਕੇ ਸੁਆਦ ਦੇਖ

ਨਾ ਪਤਾ ਕਿਸੇ ਕੀ ਠੋਸ ਹੈ
ਤੇ ਹੈ ਕੀ ਇਕ ਪਰਛਾਵਾਂ
ਬਾਗਾਂ ਚ ਕਾਗਜ਼ ਵੀ ਹੋ ਸਕਦੇ ਨੇ
ਤੂੰ ਆਪ ਤੋੜ ਕੇ ਗੁਲਾਬ ਦੇਖ

ਲੋਕੀ ਤਾਂ ਬਹੁਤ ਕੁੱਝ ਕਹਿੰਦੇ ਨੇ
ਪਰ ਪੱਲੇ ਇਹਨਾਂ ਦੇ ਕੁਝ ਵੀ ਨਾ
ਬੁੱਲਾਂ ਤੇ ਚੁੱਪ ਰੱਖ ਤੁਰਦਾ ਜਾ ਤੇ
ਆਪ ਆਪਣੀ ਖਿੱਚ ਕੇ ਮਿਆਦ ਦੇਖ

ਇੱਕ ਲੀਕ ਦਿਖੇ ਹੈ ਸਭਨਾ ਨੂੰ
ਕੌਣ ਵਾਹੀ ਕਿਸੇ ਵੀ ਪਤਾ ਨਹੀਂ
ਮੁੱਦਤਾਂ ਤੋਂ ਖੜੇ ਨੇ ਇਹ ਇਸ ਪਾਸੇ
ਤੂੰ ਲੀਕੋਂ ਜਾਕੇ ਉਸ ਪਾਰ ਦੇਖ

ਜ਼ੁਬਾਨ ਤੇ ਸਭ ਦੇ ਲਫ਼ਜ਼ ਬੜੇ
ਪਰ ਪੰਨੇ ਦਿਮਾਗ ਦੇ ਖਾਲੀ ਨੇ
ਆਲੋਚਨਾ ਕਿੰਨੀ ਕੁ ਸੌਖੀ ਹੈ
ਤੂੰ ਆਪ ਲਿਖ ਕੇ ਕਿਤਾਬ ਦੇਖ

ਹਰ ਚੀਜ਼ ਤੇ ਚਾਦਰ ਵਿਛੀ ਹੋਈ
ਚਾਦਰ ਥੱਲੇ ਹੀ ਸਭ ਹੋ ਰਿਹਾ
ਇਹ ਚਾਦਰ ਕੋਈ ਤਾਂ ਚੁੱਕੇ, ਲੋਕ
ਕਿਵੇਂ ਵਰਤਣ ਏਹਿਤਿਆਦ ਦੇਖ

ਜਿਸਨੇ ਚਾਦਰ ਨੂੰ ਚੱਕਿਆ ਸੀ
ਉਹ ਜੰਗਲ ਦੇ ਵਿੱਚ ਸੜਦਾ ਹੈ
ਕੀ ਸੱਚ ਵਿੱਚ ਉਹ ਸਭ ਗਿੱਦੜ ਨੇ
ਤੂੰ ਇੱਕ ਵਾਰ ਆਪ ਜਾਕੇ ਜਿਹਾਦ ਦੇਖ

ਕੋਈ ਘਰ ਬੈਠਾ ਰੋਟੀ ਖਾ ਰਿਹਾ ਏ
ਕੋਈ ਭੁੱਖਾ ਨਾਰੇ ਲਾ ਰਿਹਾ ਏ
ਕਿਵੇਂ 5 ਬੰਦੇ ਕੁੱਝ ਬਦਲਣਗੇ
ਤੂੰ ਘਰ ਬੈਠਿਆਂ ਦੀ ਤਾਦਾਦ ਦੇਖ

ਜਿਹਨਾਂ ਕਰਕੇ ਰਾਤ ਉਹ ਸੌਂਦਾ ਨੀ
ਉਹਨਾਂ ਰੋਟੀ ਖਾ ਕੇ ਸੌਂ ਜਾਣਾ
ਜੇ ਹੱਕ ਲੈਣਾ ਫਿਰ ਓਹਦੇ ਵਾਂਗਰ
ਤੂੰ ਜ਼ਰਾ ਛੱਡ ਕੇ ਘਰਬਾਰ ਦੇਖ



ਤੂੰ ਥੋੜਾ ਹੋਕੇ ਬਰਬਾਦ ਦੇਖ h

ਜੋ ਚੈਨ ਚੋਂ ਹਰ ਕੋਈ ਉਠ ਜਾਵੇ
ਅਸਮਾਨ ਥਲੇ ਸਭ ਜੁੱਟ ਜਾਵੇ





ਇਸ ਪਾਰ 

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...