ਜੁਗਨੀ ...ਇੱਕ ਵੈਸ਼ਯਾ
ਜੁਗਨੀ ਰੋਟੀ ਨਾਲ ਖੰਡ ਦੇ ਖਾਵੇ
ਵਿੱਚ ਖੰਡ ਦੇ ਪਾ ਕੇ ਮਰਚਾਂ
ਵੇਚ ਵੇਚ ਇਹ ਜਿਸਮ ਲੱਗੇ ਬੇਗਾਨਾ
ਇਹਨੂੰ ਸਾੜਨ ਨੂੰ ਮੈਂ ਮਰਸਾਂ
ਮਜਬੂਰੀਆਂ ਦੀ ਮੋਢੇ ਪੰਡ ਸਜਾ ਕੇ
ਇਹ ਜਿਸਮ ਕਇਆਂ ਹੱਥੇ ਚੜ੍ਹਿਆ
ਦਿਨੇ ਕਿਸੇ ਲਈ ਰਾਹੜ ਕੇ ਰੋਟੀ
ਰਾਤਾਂ ਨੂੰ ਆਪ ਰੜ੍ਹਿਆ
ਸੁਬਹ ਉਠਾ ਕੇ 'ਲਾਲਗੀ' ਵਿਚੋਂ ਮੈਂ
ਇਹਨੂੰ ਰੋਟੀ ਖਾਣ ਬੁਲਾਵਾਂ
ਥੱਕੀ ਮਰੀ ਆਵਾਜ਼ ਚ ਆਖੇ
ਹੱਲੇ ਉੱਤਰਿਆ ਨਹੀਂ ਪਛਤਾਵਾ
ਲਾਜ, ਸ਼ਰਮ ਕੀ ਮੁੱਲ ਇਹਨਾਂ ਦਾ
ਜਦ ਢਿੱਡ ਵਿੱਚ ਰੜਕਣ ਛਾਲੇ
ਦੁੱਖ ਕਿਸੇ ਦਾ ਏਥੇ ਕੋਈ ਨਾ ਖਿੱਚਦਾ
ਸਭ ਖਿੱਚਣ ਆ ਕੇ ਨਾਲੇ
ਹਰ ਕੋਈ ਤੁਰ ਪੈਂਦਾ ਘਰ ਵੱਲ ਨੂੰ
ਸੀਨੇ ਦੀ ਅੱਗ ਬੁਝਾ ਕੇ
ਅਗਲੇ ਸੀਨੇ ਦੀ ਉਡੀਕ ਚ ਬੈਠੀ
ਹੰਜੂ ਅੱਖੀਆਂ ਵਿੱਚ ਸਜਾ ਕੇ
ਤੂੰ ਵੀ ਲੰਘਿਆ ਅੰਦਰ ਵੇ "ਬੱਧਣ"
ਸੀਨੇ ਦੀ ਪਿਆਸ ਬੁਝਾ ਲੈ
ਢਿੱਡ ਵਿੱਚ ਬੁਰਕੀਆਂ ਪਾ ਆਇਆਂ
ਹੁਣ ਸੀਨੇ ਬੁਰਕ ਖਵਾ ਲੈ
ਹਰ ਕੋਈ ਤੁਰ ਪੈਂਦਾ ਘਰ ਵੱਲ ਨੂੰ
ਅੱਗ ਦਿੱਲ ਦੀ ਪਾਣੀ ਕਰਕੇ
ਅਗਲੇ ਸੀਨੇ ਦੀ ਉਡੀਕ ਕਰਾਂ ਮੈਂ
ਬੈਠ ਅੱਖੀਆਂ ਨੂੰ ਭਰਕੇ
ਤੂੰ ਵੀ ਲੰਘਿਆ ਅੰਦਰ ਸਰਦਲ ਚੋਂ
ਤੱਪਦੀ ਰਾਤ ਸੀਨੇ ਲੈਕੇ
ਵੇਚ ਵੇਚ ਜਿਸਮ ਹੁਣ ਲੱਗੇ ਬੇਗਾਨਾ
ਦਸ ਕਿਹਨੂੰ ਸਜਾਉਣ ਨੂੰ ਖਰਚਾਂ
ਜੁਗਨੀ ਰੋਟੀ ਨਾਲ ਖੰਡ ਦੇ ਖਾਵੇ
ਵਿੱਚ ਖੰਡ ਦੇ ਪਾ ਕੇ ਮਰਚਾਂ
ਵੇਚ ਵੇਚ ਇਹ ਜਿਸਮ ਲੱਗੇ ਬੇਗਾਨਾ
ਇਹਨੂੰ ਸਾੜਨ ਨੂੰ ਮੈਂ ਮਰਸਾਂ
ਮਜਬੂਰੀਆਂ ਦੀ ਮੋਢੇ ਪੰਡ ਸਜਾ ਕੇ
ਇਹ ਜਿਸਮ ਕਇਆਂ ਹੱਥੇ ਚੜ੍ਹਿਆ
ਦਿਨੇ ਕਿਸੇ ਲਈ ਰਾਹੜ ਕੇ ਰੋਟੀ
ਰਾਤਾਂ ਨੂੰ ਆਪ ਰੜ੍ਹਿਆ
ਸੁਬਹ ਉਠਾ ਕੇ 'ਲਾਲਗੀ' ਵਿਚੋਂ ਮੈਂ
ਇਹਨੂੰ ਰੋਟੀ ਖਾਣ ਬੁਲਾਵਾਂ
ਥੱਕੀ ਮਰੀ ਆਵਾਜ਼ ਚ ਆਖੇ
ਹੱਲੇ ਉੱਤਰਿਆ ਨਹੀਂ ਪਛਤਾਵਾ
ਲਾਜ, ਸ਼ਰਮ ਕੀ ਮੁੱਲ ਇਹਨਾਂ ਦਾ
ਜਦ ਢਿੱਡ ਵਿੱਚ ਰੜਕਣ ਛਾਲੇ
ਦੁੱਖ ਕਿਸੇ ਦਾ ਏਥੇ ਕੋਈ ਨਾ ਖਿੱਚਦਾ
ਸਭ ਖਿੱਚਣ ਆ ਕੇ ਨਾਲੇ
ਹਰ ਕੋਈ ਤੁਰ ਪੈਂਦਾ ਘਰ ਵੱਲ ਨੂੰ
ਸੀਨੇ ਦੀ ਅੱਗ ਬੁਝਾ ਕੇ
ਅਗਲੇ ਸੀਨੇ ਦੀ ਉਡੀਕ ਚ ਬੈਠੀ
ਹੰਜੂ ਅੱਖੀਆਂ ਵਿੱਚ ਸਜਾ ਕੇ
ਤੂੰ ਵੀ ਲੰਘਿਆ ਅੰਦਰ ਵੇ "ਬੱਧਣ"
ਸੀਨੇ ਦੀ ਪਿਆਸ ਬੁਝਾ ਲੈ
ਢਿੱਡ ਵਿੱਚ ਬੁਰਕੀਆਂ ਪਾ ਆਇਆਂ
ਹੁਣ ਸੀਨੇ ਬੁਰਕ ਖਵਾ ਲੈ
ਹਰ ਕੋਈ ਤੁਰ ਪੈਂਦਾ ਘਰ ਵੱਲ ਨੂੰ
ਅੱਗ ਦਿੱਲ ਦੀ ਪਾਣੀ ਕਰਕੇ
ਅਗਲੇ ਸੀਨੇ ਦੀ ਉਡੀਕ ਕਰਾਂ ਮੈਂ
ਬੈਠ ਅੱਖੀਆਂ ਨੂੰ ਭਰਕੇ
ਤੂੰ ਵੀ ਲੰਘਿਆ ਅੰਦਰ ਸਰਦਲ ਚੋਂ
ਤੱਪਦੀ ਰਾਤ ਸੀਨੇ ਲੈਕੇ
ਵੇਚ ਵੇਚ ਜਿਸਮ ਹੁਣ ਲੱਗੇ ਬੇਗਾਨਾ
ਦਸ ਕਿਹਨੂੰ ਸਜਾਉਣ ਨੂੰ ਖਰਚਾਂ
No comments:
Post a Comment