Wednesday, 11 December 2019

ਐ ਸ਼ਾਇਰ ਤੂੰ ਕਵਿਤਾ ਲਿਖ, ਪਰ
ਲੋਕਾਂ ਵਿੱਚ ਜਾਣ ਦੀ ਗਲਤੀ ਨਾ ਕਰੀਂ
ਤੂੰ ਇਸ ਜਿਸਮ ਦੇ ਕਮਰੇ ਚ ਹੀ ਬੰਦ ਰਹਿ
ਜੇ ਤੂੰ ਇਸ ਜਗ ਵਿੱਚ ਪੈਰ ਰਖੇਂਗਾ
ਤੇਰੀ ਇੱਕ ਛੋਟੀ ਜਿਹੀ ਨਜ਼ਮ ਲਈ
ਤੈਨੂੰ ਵਾਹ ਵਾਹੀ ਮਿਲੇਗੀ ਅਤੇ
ਤੇਰੀ ਪਿਆਸ ਛੇਤੀ ਹੀ ਬੁਝ ਜਾਵੇਗੀ
ਇਸ ਪਿਆਸ ਨੂੰ ਬੁਝਣ ਨਾ ਦੇ
ਇਸ ਵਾਹਵਾਹੀ ਦੇ ਦਰਿਆ ਚ ਨਾ ਡੁੱਬ
ਬਸ ਇੱਕ ਚੰਚਲ ਮੱਛਲੀ ਵਾਂਗ
ਇੱਕ ਟੋਏ ਦੀ ਨਿੱਕੀ ਜਿਹੀ ਝੀਲ ਚ ਤੈਰਦਾ ਰਹਿ
ਤੇ ਤੂੰ ਦੇਖੇਂਗਾ ਹੌਲ਼ੀ ਹੌਲ਼ੀ ਇਹ ਝੀਲ
ਸਮੁੰਦਰ ਹੋ ਜਾਵੇਗੀ


No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...