Wednesday, 11 December 2019

ਚੱਲ ਵੀ ਬੁੱਲ੍ਹੇਆ ਓਥੇ ਚੱਲੀਏ
ਜਿਥੇ ਲੂਣ ਤੇ ਰੋਟੀ
ਬੰਦਿਆਂ ਵਿੱਚ ਕੁਝ ਜੂਨ ਹੰਢਾਈਏ
ਛੱਡ ਪੱਥਰਾਂ ਦੀ ਕੋਠੀ

ਨਾ ਕੋਈ ਗਿਲਾ ਨਾ ਕੋਈ ਸ਼ਿਕਵਾ
ਓਹਨਾ ਇਹੀਓ ਦਾਣਾ ਬਾਣਾਂ
ਜੰਮਦਿਆਂ ਨੂੰ ਵੀ ਇਹੀਓ ਮਿਲਿਆ
ਤੇ ਇਹੀਓ ਮਿਲਦਾ ਜਾਣਾ

ਚੱਲ ਵੀ ਬੁੱਲ੍ਹੇਆ ਕੱਢਣ ਚਲੀਏ
ਮੱਲ ਵਿੱਚ ਮੋਏ ਮੋਤੀ
ਗਲ ਵਿੱਚ ਸੋਨਾ ਚਾਂਦੀ ਪਾ ਜਿਥੇ
ਦੇਖਣ ਨੂੰ ਮਜਮ ਖਲੋਤੀ

ਨਹਿਰ ਚੁਬੀਆਂ ਕਦੇ ਲਾਈਆਂ ਸੀ
ਹੁਣ ਮੱਲ ਵਿਚ ਚੁਬੀਆਂ ਲਾਉਂਦੇ
ਸਾਹ ਬੰਦ ਕਰ ਉਹ ਨਰਕਾਂ ਵਿਚ
ਜੀਆਂ ਲਈ ਰੋਟੀ-ਲੂਣ ਕਮਾਉਂਦੇ

ਚੱਲ ਵੀ ਬੁੱਲ੍ਹੇਆ ਛੱਡ ਕਿਤਾਬਾਂ
ਤੂੰ ਪੜ੍ਹ ਪੜ੍ਹ ਕੀ ਕਰ ਲੈਣਾ
ਮੱਥੇ ਤੇ ਤੇਰੀ ਜ਼ਾਤ ਏ ਉੱਕਰੀ
ਸਹਿਣਾ ਤੇ ਜ਼ੁਲਮ ਹੀ ਪੈਣਾ

ਰੋਈਏ ਜਾਕੇ ਉਸ ਘਰ ਜਿਸ ਘਰ
ਕੋਈ ਮੁਜਰਮ ਹੈ ਮੋਇਆ
ਜੋ ਗਿਆ ਵਿੱਚ ਯਾਰ ਦੀ ਸ਼ਾਦੀ
ਬਸ ਜਾ ਸਬਨਾਂ ਸੀ ਖਲੋਇਆ

ਚੱਲ ਵੀ ਬੁੱਲ੍ਹੇਆ ਚੱਕ ਲੈ ਕਾਗਜ਼
ਕੁਝ ਲਿਖੀਏ ਲਫ਼ਜ਼ ਅਜਿਹੇ
ਘਰੋਂ ਨਿੱਕਲ ਇੱਕ ਭੀੜ ਸਜਾਈਏ
ਇਹਨਾਂ ਨਾ ਸੁਣਨਾ ਨਾਲ ਸੁਨੇਹੇ

ਚੱਲ ਚੁੱਕੀਏ ਉਹ ਚਾਦਰ ਬੁੱਲ੍ਹੇਆ
ਜੋ ਸਬ ਚੁੱਕਣ ਤੋਂ ਡਰਦੇ
ਜਿਸ ਥੱਲੇ ਸੋਚ,ਖਿਆਲ,ਅੰਗ ਪਏ ਨੇ
'ਭਗਤ' ਅਤੇ 'ਕਰਮਚੰਦ' ਦੇ




ਕਿਸ ਕੋਲ ਬੁੱਲ੍ਹੇਆ ਸ਼ਿਕਵਾ ਕਰੀਏ
ਰੱਬ ਵੀ ਇਹਨਾਂ ਵਿੱਚ ਬਹਿੰਦਾ

ਆਪੇ ਹੀ ਲੜਨਾ ਪੈਣਾ


ਰੱਬ ਵੀ ਇਹਨਾਂ ਵਿਚ ਹੀ ਬਹਿੰਦਾ
ਓਹਵੀ ਖਾਂਦਾ ਠੇਕਾ
ਅੰਨ ਵੀ ਇਹੀ ਪਿਆਸ ਵੀ ਇਹੀ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...