Wednesday, 11 December 2019

August 2019

ਮੋਕਸ਼ ਕੀ ਹੈ
ਪਹਿਲਾ ਵਰਤਣਾ
ਫਿਰ ਪਸੰਦ ਆਉਣਾ
ਫਿਰ ਅੱਕ ਜਾਣਾ
ਫਿਰ ਛੱਡ ਦੇਣਾ

ਜਦੋ ਬੰਦਾ ਹਰ ਇੱਕ ਚੀਜ਼
ਇਸ਼ਕ, ਸਵਾਰਥ, ਪਹਿਚਾਣ, ਤੇ ਸਿਆਣਪ
ਨੂੰ ਵਰਤ , ਅੱਕ ਜਾਂਦਾ ਹੈ ਜਾਂ
ਉਹ ਇਹ ਸਮਝ ਜਾਂਦਾ ਹੈ ਕਿ
ਮੈਨੂੰ ਕਿਸ ਚੀਜ਼ ਦੀ ਲੋੜ ਹੈ ਤੇ ਕਿਉਂ ਹੈ
ਮੈਨੂੰ ਕਿਸ ਚੀਜ਼ ਦੀ ਲੋੜ ਨਹੀਂ ਹੈ ਤੇ ਕਿਊਂ ਨਹੀਂ ਹੈ

ਮਨ ਵਿੱਚੋਂ ਦਿਮਾਗ ਵਿੱਚੋਂ ਹਰ ਚੀਜ਼ ਦਾ ਮੋਹ ਲਹਿ ਜਾਣਾ
ਅੰਦਰ ਖ਼ਾਲੀ ਜਿਹਾ ਹੋ ਜਾਣਾ

ਜੋ ਜਨਮ ਤੋਂ ਬਾਅਦ ਹੀ ਸਭ ਕੁੱਝ ਤਿਆਗ ਦਿੰਦੇ ਨੇ
ਉਹ ਬਸ ਕਿਸੇ ਦੀ ਕਹੀ ਗੱਲ ਮਨ ਕੇ
ਕਿਸੇ ਦੇ ਅਨੁਭਵ ਨੂੰ ਅਪਨਾ ਲੈਂਦੇ ਨੇ
ਉਹ ਬਸ ਇਹ ਜਾਣਦੇ ਨੇ ਕਿ ਮੋਕਸ਼ ਕੀ ਹੈ
ਪਰ ਉਹ ਮੋਕਸ਼ ਦਾ ਮਤਲਬ ਨਹੀਂ ਜਾਣਦੇ
ਕਿ ਮੋਕਸ਼ ਇੱਕ ਮੰਜ਼ਿਲ ਨਹੀਂ ...ਇੱਕ ਸਫ਼ਰ ਹੈ

ਅਸੀਂ ਸਮਝਦੇ ਹਾਂ ਕਿ ਮੋਕਸ਼ ਤਕ ਜਾਣ ਦਾ
ਸਿਰਫ਼ ਇੱਕ ਹੀ ਰਾਹ ਹੈ
ਜੋ ਸਾਨੂੰ ਦਸਿਆ ਗਿਆ ਹੈ
ਜੋ ਅਸੀਂ ਬਿਨਾਂ ਸਮਝੇ ਬਿਨਾ ਪਰਖੇ ਅਪਣਾ ਲਿਆ ਹੈ
ਹਰ ਕੋਈ ਇੱਕ ਨਵਾਂ ਰਾਹ ਲਭਣ ਦੀ ਕੋਸ਼ਿਸ ਕਰਦਾ ਹੈ
ਜੋ ਕਿ ਇੱਕ ਵੱਖਰੇ ਸਫ਼ਰ ਦੀ ਰਚਨਾ ਕਰਦਾ ਹੈ
ਮਗਰ ਅਸੀਂ ਇਹਨੀ ਮੇਹਨਤ ਨਹੀਂ ਕਰਨਾ ਚਾਹੁੰਦੇ

ਇੱਕ ਜਗਾਹ ਤੇ ਬੈਠਕੇ ਮੋਕਸ਼ ਮੋਕਸ਼ ਕਹਿਣ ਨਾਲ
ਮੋਕਸ਼ ਦਵਾਰੇ ਨਹੀਂ ਆਉਂਦਾ
ਬਲਕਿ ਸਾਨੂੰ ਖ਼ੁਦ ਪੈਰ ਪੁੱਟ ਓਹਦੇ ਕੋਲ ਜਾਣਾ ਪੈਂਦਾ ਹੈ
ਸਾਨੂੰ ਇਹਨਾਂ ਰੰਗਾ ਦੇ ਰੰਗ ਵਿੱਚ ਰੰਗ ਕੇ
ਬਾਰਿਸ਼ ਦੇ ਪਾਣੀ ਵਿੱਚ ਧੋ ਜਾਣਾ ਪੈਂਦਾ ਹੈ

ਬੁਢਾਪਾ ਮੋਕਸ਼ ਹੀ ਹੈ
ਬਸ ਕੋਈ ਉਮਰ ਨਾਲੋਂ ਜਲਦੀ ਬੁਢਾਪੇ ਵਿਚ
ਜਾਂ ਮੋਕਸ਼ ਵਿੱਚ ਚਲਾ ਜਾਂਦਾ ਹੈ
ਇਹ ਇੱਕ ਇੱਕ ਦਿਨ, ਮੋਕਸ਼ ਤੱਕ ਦਾ ਰਾਹ ਹੀ ਹੈ
ਜੋ ਇਸ ਇੱਕ ਇੱਕ ਦਿਨ ਦੀ ਵਰਤੋਂ ਸੰਤੁਲਨ ਸਮਝ ਨਾਲ ਕਰਦਾ ਹੈ
ਉਹ ਮੋਕਸ਼ ਨੂੰ ਜਲਦੀ ਪਾ ਲੈਂਦਾ ਹੈ
ਪਰ ਜੋ ਮੋਹ ਵਿੱਚ ਹੀ ਫਸਿਆ ਰਹਿ ਜਾਂਦਾ ਹੈ
ਉਸਨੂੰ ਜ਼ਿਆਦਾ ਸਮਾਂ ਲਗ ਜਾਂਦਾ ਹੈ
ਪਹੁੰਚ ਦੋਨੋਂ ਹੀ ਜਾਂਦੇ ਨੇ

ਮੋਕਸ਼ ਕੀ ਹੈ
ਮੋਕਸ਼ ਸਿਆਣਪ ਤੋਂ ਅਗਲਾ ਪੜਾਅ ਹੈ

ਅਸੀਂ ਸੋਚਦੇ ਹਾਂ ਕਿ ਇਹ ਜ਼ਿੰਦਗੀ ਬੜੀ ਹੀ ਛੋਟੀ ਹੈ
ਇਹਦੇ ਵਿੱਚ ਮੋਕਸ਼ ਨਹੀਂ ਪਾਇਆ ਜਾ ਸਕਦਾ
ਮਗਰ ਇਹ ਜ਼ਿੰਦਗੀ ਨਹੀਂ  ਛੋਟੀ
ਸਾਡੀ ਸੋਚ ਛੋਟੀ ਹੈ
ਸਾਡੇ ਖਿਆਲ ਛੋਟੇ ਨੇ
ਸਾਡੀ ਉਡਾਨ ਛੋਟੀ ਹੈ
ਸਾਡਾ ਡਿੱਗਣਾ ਵੀ ਛੋਟਾ ਹੈ

ਮੋਕਸ਼ ਕੀ ਹੈ
ਮੋਕਸ਼ ਡਿੱਗਣ ਤੋਂ ਅਗਲਾ ਪੜਾਅ ਹੈ



No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...