Monday, 19 June 2017

Ishq

ਮੇਰਾ ਯਾਰ ਇਸ਼ਕ, ਮੇਰਾ ਪਿਆਰ ਇਸ਼ਕ,
ਮੇਰੇ ਸੋਹਣੇ ਮਾਹੀ ਦਾ ਦੀਦਾਰ ਇਸ਼ਕ,
ਮੇਰੀ ਭੁੱਖ ਇਸ਼ਕ, ਮੇਰੀ ਪਿਆਸ ਇਸ਼ਕ,
ਮੈਥੋਂ ਦੂਰ ਇਸ਼ਕ, ਮੈਨੂੰ ਖਾਸ ਇਸ਼ਕ...

ਮੇਰਾ ਰੁੱਖ ਇਸ਼ਕ, ਮੇਰੀ ਰਾਹ ਇਸ਼ਕ,
ਮੇਰੇ ਮਾਹੀ ਜੋ ਮੰਗੀ ਹਰ ਦੂਆ ਇਸ਼ਕ,
ਮੇਰੀ ਰੂਹ ਇਸ਼ਕ, ਮੇਰੀ ਜਾਨ ਇਸ਼ਕ,
ਮੇਰਾ ਨਾਮ ਇਸ਼ਕ ਪਹਚਾਨ ਇਸ਼ਕ...

ਮੇਰੀ ਸੋਚ ਇਸ਼ਕ, ਮੇਰਾ ਖੁਵਾਬ ਇਸ਼ਕ,
ਦਰ ਮਾਹੀ ਦਾ ਮੇਰਾ ਕਾਬ(ਕਾਬਾ) ਇਸ਼ਕ,
ਮੇਰਾ ਮਜ਼ਹਬ ਇਸ਼ਕ, ਮੇਰੀ ਜ਼ਾਤ ਇਸ਼ਕ,
ਮੇਰੇ ਮਾਹੀ ਕੀਤੀ ਮੇਰੀ ਔਕਾਤ ਇਸ਼ਕ..

ਮੇਰੀ ਨਜ਼ਰ ਇਸ਼ਕ, ਮੁਕਾਮ ਇਸ਼ਕ,
ਮੇਰੇ ਅੰਦਰ ਵਗਦਾ ਹਰ ਜਾਮ ਇਸ਼ਕ,
ਮੇਰੀ ਕਲਮ ਇਸ਼ਕ, ਅਲਫਾਜ਼ ਇਸ਼ਕ,
ਮੇਰਾ ਗੀਤ ਇਸ਼ਕ, ਮੇਰਾ ਸਾਜ਼ ਇਸ਼ਕ...

ਮੇਰਾ ਸੌਣ ਇਸ਼ਕ, ਵੈਸਾਖ ਇਸ਼ਕ,
ਨਾਲ ਮਾਹੀ ਹੋਇਆ ਮੇਰਾ ਸਾਖ ਇਸ਼ਕ,
ਮੈਨੂੰ ਲ਼ੁਤਫ਼ ਇਸ਼ਕ, ਮੈਨੂੰ ਸਾੜ ਇਸ਼ਕ,
ਵਿਚ ਰਚਿਆ ਮੇਰੀ ਹਰ ਨਾੜ ਇਸ਼ਕ...

ਮੇਰਾ ਨਸ਼ਾ ਇਸ਼ਕ, ਸ਼ਰਾਬ ਇਸ਼ਕ,
ਮੈਨੂੰ ਚੱੜਦਾ ਏ ਬੇਹਿਸਾਬ ਇਸ਼ਕ,
ਮੇਰੀ ਤੋੜ ਇਸ਼ਕ, ਜ਼ਰੂੁਰਤ ਇਸ਼ਕ,
ਮੈਨੂੰ ਸੱਬ ਨਾਲੋਂ ਖੂਬਸੂਰਤ ਇਸ਼ਕ....

ਮੇਰਾ ਇਤਰ(perfume) ਇਸ਼ਕ, ਲਿਵਾਜ਼ ਇਸ਼ਕ,
ਮੇਰੀ ਰੀਤ ਇਸ਼ਕ ਰਿਵਾਜ਼ ਇਸ਼ਕ,
ਮੇਰਾ ਅਮਨ ਇਸ਼ਕ, ਧਿਆਨ ਇਸ਼ਕ,
ਮੈਨੂੰ ਤੋਹਫ਼ਾ ਇਸ਼ਕ, ਮੇਰਾ ਦਾਨ ਇਸ਼ਕ...

ਲਗੇ ਕੁਝ ਇਸ਼ਕ, ਹੈ ਹੋਰ ਇਸ਼ਕ,
ਜਾਪੇ ਹੀਰਾ ਇਸ਼ਕ, ਪਰ ਚੋਰ ਇਸ਼ਕ,
ਮੇਰਾ ਕਫ਼ਨ ਇਸ਼ਕ, ਮੇਰੀ ਰੱਖ(ash) ਇਸ਼ਕ,
ਮੈਨੂੰ ਰੋਲ ਦਿਤਾ ਵਿਚ ਕੱਖ ਇਸ਼ਕ,


Mera yaar ishq mera pyaar ishq
Mere sohne maahi da deedar ishq
Meri bhukh ishq meri pyaas ishq
Maitho door ishq mainu khaas ishq

Mera rukh ishq mera raah ishq
Mere maahi jo mangi har dua ishq
Meri rooh ishq meri jaan ishq
Mera naam ishq pehchaan ishq

Meri soch ishq, mera khwaab ishq
Mere maahi da darr mera kaab ishq
Mera dharam ishq, meri zaat ishq
Mere maahi kiti aukaat ishq

Meri nazar ishq, mukaam ishq
Mere andar vagda har jaam ishq
Meri kalam ishq alfaaz ishq
Mere geet ishq mera saaz ishq

Mera saun ishq vaisaakh ishq
Naal maahi hoya mera sakh ishq
Mainu lutf ishq, mainu saad ishq
Vich racheya meri har naad ishq

Mera nasha ishq shraab ishq
Mainu chadada e behisaab ishq
Meri tod ishq, zaroorat ishq
Main sab naalo khusoorat ishq...

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...