Monday, 19 June 2017

Ishq-e-pyaas

ਉਹ ਪਿਆਸ ਮੇਰੀ ਜੋ ਬੁਝ ਗਈ ਸੀ,
ਉਹ ਪਿਆਸ ਮੇਰੀ ਹੁਣ ਮੁੱਕ ਗਈ ਏ,
ਜਿਸ ਪਾਣੀ ਲਈ ਮੈਂ ਬੜਾ ਪਿਆਸਾ ਸੀ,
ਉਹ ਪਾਣੀ ਹੀ ਬੜਾ ਕੋੜਾ ਸੀ...

ਮੈਲਾ ਸਵਾਦ ਕਈਆਂ ਬਤਾਇਆ ਸੀ,
ਪਰ ਰੰਗ ਨੀਰ ਜਿਹਾ ਮੈਨੂੰ ਫ਼ੱਬਿਆ ਸੀ,
ਜਦ ਬੁੱਲਾਂ ਨਾਲ ਲਗਾਇਆ ਮੈਂ,
ਉਹ ਪਾਣੀ ਹੀ ਬੜਾ ਕੋੜਾ ਸੀ...

ਉਸ ਵਿਚ ਸ਼ੱਕਰ ਬਣ ਘੁਲਿਆ ਮੈਂ,
ਖੌਰੇ ਸਵਾਦ ਉਹਦਾ ਸ਼ਰਬਤ ਹੋਵੇ,
ਪਰ ਰੂਪ ਉਸਦਾ ਨਾ ਵੱਟਿਆ ਸੀ,
ਉਹ ਪਾਣੀ ਹੀ ਬੜਾ ਕੋੜਾ ਸੀ...

ਉਸ ਪਾਣੀ ਠੰਡੀ ਰੂਹ ਤਪਾਈ ਸੀ,
ਠੰਡੀ ਰੱਖ ਨੂੰ ਅੱਗ ਲਗਾਈ ਸੀ,
ਜੋ ਮੁਕੱਦਸ ਬਣਿਆ ਸੀ ਇਕ ਦਿਨ,
ਉਹ ਪਾਣੀ ਹੀ ਬੜਾ ਕੋੜਾ ਸੀ...

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...