Monday, 19 June 2017

ਅਤੀਤ...

ਕੋਈ ਵੀ ਹਰ ਲਫ਼ਜ਼ ਕਲਮ ਚ ਨਹੀਂ ਭਰਦਾ
ਕੁਝ ਲੁਕਾ ਲੈਂਦਾ ਏ ਰੂਹ ਦੇ ਹਨੇਰੇ ਵਿੱਚ
ਉਹ ਲੁਕੇ ਲਫ਼ਜ਼ ਹੰਜੂ ਬਣ ਜਾਂਦੇ ਨੇ
ਜਦ ਤੱਕਦਾ ਏ ਇੱਕਲਾ ਆਪਣੇ ਚੇਹਰੇ ਵਿੱਚ

ਕੁਝ ਇਸੇ ਲਫ਼ਜ਼ ਵੀ ਹੁੰਦੇ ਨੇ
ਜੋ ਪੰਨਿਆਂ ਨੂੰ ਗਾਲ਼ ਦਿੰਦੇ ਨੇ
ਜੇ ਕਲਮ ਦੇ ਵਿਚ ਭਰ ਜਾਵਣ
ਸਿਆਹੀ ਨੂੰ ਉਬਾਲ ਦਿੰਦੇ ਨੇ

ਨਾ ਹੀ ਕਦੇ ਜ਼ੁਬਾਨ ਨੂੰ ਰੰਗਦੇ ਨੇ
ਨਾ ਉਹ ਲਫ਼ਜ਼ ਚੇਹਰੇ ਨੂੰ ਚੋਂਹਦੇ ਨੇ
ਜੇ ਕਦੇ ਸਿਓਂਕ ਬਣ ਆ ਜਾਵਣ
ਨਵੇਂ ਬਣੇ ਮਕਾਨ ਨੂੰ ਢੋਂਹਦੇ ਨੇ

ਇਹਨਾਂ ਲਫ਼ਜ਼ਾਂ ਨੂੰ ਲੁਕਾਉਣਾ ਹੀ ਚੰਗਾ ਹੁੰਦਾ
ਪੰਨਿਆਂ ਤੋਂ ਮਿਟਾਉਣਾ ਹੀ ਚੰਗਾ ਹੁੰਦਾ
ਜੇ ਕਦੇ ਹੰਜੂ ਬਣ ਆ ਜਾਵਣ
ਚੁੱਪ ਚਾਪ ਮੂੰਹ ਧੋਣਾਂ ਹੀ ਚੰਗਾ ਹੁੰਦਾ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...