Monday, 19 June 2017

ਤੁਰਦਾ ਜਾਵਾਂ

ਮੈਂ ਤੁਰਦਾ ਜਾਵਾਂ ਤੁਰਦਾ ਜਾਵਾਂ
ਨਾ ਪਤਾ ਕਿੱਦਰ ਪਰ ਤੁਰਦਾ ਜਾਵਾਂ

ਮੇਰੇ ਰਾਹ ਵਿੱਚ ਇਕ ਮੰਦਰ(ਘਰ) ਆਇਆ
ਨਾ ਜਾਵਾਂ ਅੰਦਰ ਬਸ ਤੁਰਦਾ ਜਾਵਾਂ

ਮੇਰੇ ਰਾਹ ਵਿੱਚ ਕਈ ਢਾਬੇ(ਸਾਥੀ) ਆਏ
ਨਾ ਬੈਠਾਂ ਉਥੇ ਬਸ ਤੁਰਦਾ ਜਾਵਾਂ

ਕਈ ਮੇਰੇ ਜਹੇ ਕਈ ਵੱਖਰੇ(ਲੋਕ) ਆਏ
ਨਾ ਬੁਲਾਵਾਂ ਕਿਸੇ ਬਸ ਤੁਰਦਾ ਜਾਵਾਂ

ਮੈਨੂੰ ਨੀਰ ਭਰਿਆ ਇਕ ਛੱਪੜ(ਮੁਹੋਬਤ) ਵਿਖੇਆ
ਨਾ ਮੂੰਹ ਧੋਂਵਾ ਬਸ ਤੁਰਦਾ ਜਾਵਾਂ

ਮੇਰੇ ਪਿੱਛੇ ਇਕ ਪਰਛਾਵਾਂ(ਅਤੀਤ) ਮਿਲਿਆ
ਨਾ ਵੇਖਾਂ ਉਸ ਨੂੰ ਬਸ ਤੁਰਦਾ ਜਾਵਾਂ

ਨਾ ਸੋਚਾਂ ਕੁਝ ਨਾ ਪਰਖਾਂ ਕੁਝ
ਬਸ ਪੈਰ ਪਟਾਂ ਤੇ ਤੁਰਦਾ ਜਾਵਾਂ

ਨਾ ਪਤਾ ਕਿੱਦਰ ਪਰ ਤੁਰਦਾ ਜਾਵਾਂ
ਬਸ ਤੁਰਦਾ ਜਾਵਾ ਮੈਂ ਤੁਰਦਾ ਜਾਵਾਂ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...