ਹੁੰਦਾ ਜੇ ਦਿਮਾਗ ਦਿਲ ਦਾ
ਦਿੱਲ....
ਹੁੰਦਾ ਜੇ ਦਿਮਾਗ ਮੇਰਾ
ਕਿੰਨਾ ਚੰਗਾ ਹੋਣਾ ਸੀ
ਮੈਂ ਆਪਣਾ ਤਿੜਕਿਆ ਸੀਨਾ
ਦਿਮਾਗ ਕੋਲੋਂ ਨਾ ਲੁਕੋਣਾ ਸੀ
ਮਨ ਲੈਂਦਾ ਜੇ ਦਿਮਾਗ ਦੀ ਗੱਲ
ਅੱਜ ਲੁਕ ਲੁਕ ਨਹੀਓ ਰੋਣਾ ਸੀ
ਹੁੰਦਾ ਜੇ ਦਿਮਾਗ ਮੇਰਾ
ਕਿੰਨਾ ਚੰਗਾ ਹੋਣਾ ਸੀ
ਦਿਮਾਗ...
ਹੁਣ ਕੀ ਹੋਇਆ ਦਿੱਲਾ ਤੈਨੂੰ
ਪਹਿਲਾਂ ਬੜੀਆਂ ਫੜਾਂ ਮਾਰਦਾ ਸੀ
ਜਦ ਮੈਂ ਤੈਨੂੰ ਸਮਝਾਉਂਦਾ ਸੀ
ਤਦ ਮੈਥੋਂ ਪੱਲਾ ਝਾੜਦਾ ਸੀ
ਹੁਣ ਸੱਟ ਵੱਜੀ ਤੇ ਯਾਦ ਆਈ
ਤੈਨੂੰ ਮੇਰੀ ਰਾਤਾਂ ਨੂੰ
ਹੁਣ ਯਾਦ ਕਰ ਕਿਉਂ ਰੋਂਦਾ ਏ
ਮੇਰੀਆਂ ਕਹੀਆਂ ਬਾਤਾਂ ਨੂੰ
ਪੰਨੇ ਭਰਲੈ ਸੀ ਤੂੰ diary ਦੇ
ਉਸ ਦੀਆਂ ਬਾਤਾਂ ਕਰ ਕਰ ਕੇ
ਹੁਣ diary ਨੂੰ ਕਿਉਂ ਰਵਾਉਂਦਾ ਏ
ਹੰਜੂਆਂ ਨਾਲ ਕਲਮ ਨੂੰ ਭਰ ਭਰ ਕੇ
ਰੂਹ ਵੀ ਤੇਰੇ ਪਿੱਛੇ ਲੱਗ
ਕਮਲੀ ਹੋ ਹੋ ਘੁੰਮਦੀ ਸੀ
ਮੇਰੇ ਗਾਉਂਦੇ ਬੁੱਲਾਂ ਨੂੰ ਛੱਡ
ਤੇਰਾ ਹੀ ਮੱਥਾ ਚੁੰਮਦੀ ਸੀ
ਚਲ ਛੱਡ ਪਰਾਂ ਹੁਣ ਬੀਤੀਆਂ ਨੂੰ
ਤੇਰਾ ਵੀ ਕੀ ਕਸੂਰ ਸੀ
ਭੁਲਾ ਦੇ ਹੁਣ ਤੂੰ ਉਸ ਨੂੰ
ਜਿਹਨੇ ਕੀਤਾ ਤੈਨੂੰ ਮੈਥੋਂ ਦੂਰ ਸੀ
ਚੱਲ ਅੱਗੇ ਵਧ ਨਿਮਾਣਿਆ ਦਿਲਾ
ਹਾਲੇ ਬੜੀਆਂ ਬਹਾਰਾਂ ਆਉਣੀਆਂ ਨੇ
ਤੂੰ ਮਹਿਫ਼ਿਲਾਂ ਵਿਚ ਬੈਠ ਕੇ
ਲਿਖੀਆਂ ਨਗਮਾਂ ਵੀ ਤੇ ਸੁਣਾਉਣੀਆਂ ਨੇ
ਦਿੱਲ....
ਹੁੰਦਾ ਜੇ ਦਿਮਾਗ ਮੇਰਾ
ਕਿੰਨਾ ਚੰਗਾ ਹੋਣਾ ਸੀ
ਮੈਂ ਆਪਣਾ ਤਿੜਕਿਆ ਸੀਨਾ
ਦਿਮਾਗ ਕੋਲੋਂ ਨਾ ਲੁਕੋਣਾ ਸੀ
ਮਨ ਲੈਂਦਾ ਜੇ ਦਿਮਾਗ ਦੀ ਗੱਲ
ਅੱਜ ਲੁਕ ਲੁਕ ਨਹੀਓ ਰੋਣਾ ਸੀ
ਹੁੰਦਾ ਜੇ ਦਿਮਾਗ ਮੇਰਾ
ਕਿੰਨਾ ਚੰਗਾ ਹੋਣਾ ਸੀ
ਦਿਮਾਗ...
ਹੁਣ ਕੀ ਹੋਇਆ ਦਿੱਲਾ ਤੈਨੂੰ
ਪਹਿਲਾਂ ਬੜੀਆਂ ਫੜਾਂ ਮਾਰਦਾ ਸੀ
ਜਦ ਮੈਂ ਤੈਨੂੰ ਸਮਝਾਉਂਦਾ ਸੀ
ਤਦ ਮੈਥੋਂ ਪੱਲਾ ਝਾੜਦਾ ਸੀ
ਹੁਣ ਸੱਟ ਵੱਜੀ ਤੇ ਯਾਦ ਆਈ
ਤੈਨੂੰ ਮੇਰੀ ਰਾਤਾਂ ਨੂੰ
ਹੁਣ ਯਾਦ ਕਰ ਕਿਉਂ ਰੋਂਦਾ ਏ
ਮੇਰੀਆਂ ਕਹੀਆਂ ਬਾਤਾਂ ਨੂੰ
ਪੰਨੇ ਭਰਲੈ ਸੀ ਤੂੰ diary ਦੇ
ਉਸ ਦੀਆਂ ਬਾਤਾਂ ਕਰ ਕਰ ਕੇ
ਹੁਣ diary ਨੂੰ ਕਿਉਂ ਰਵਾਉਂਦਾ ਏ
ਹੰਜੂਆਂ ਨਾਲ ਕਲਮ ਨੂੰ ਭਰ ਭਰ ਕੇ
ਰੂਹ ਵੀ ਤੇਰੇ ਪਿੱਛੇ ਲੱਗ
ਕਮਲੀ ਹੋ ਹੋ ਘੁੰਮਦੀ ਸੀ
ਮੇਰੇ ਗਾਉਂਦੇ ਬੁੱਲਾਂ ਨੂੰ ਛੱਡ
ਤੇਰਾ ਹੀ ਮੱਥਾ ਚੁੰਮਦੀ ਸੀ
ਚਲ ਛੱਡ ਪਰਾਂ ਹੁਣ ਬੀਤੀਆਂ ਨੂੰ
ਤੇਰਾ ਵੀ ਕੀ ਕਸੂਰ ਸੀ
ਭੁਲਾ ਦੇ ਹੁਣ ਤੂੰ ਉਸ ਨੂੰ
ਜਿਹਨੇ ਕੀਤਾ ਤੈਨੂੰ ਮੈਥੋਂ ਦੂਰ ਸੀ
ਚੱਲ ਅੱਗੇ ਵਧ ਨਿਮਾਣਿਆ ਦਿਲਾ
ਹਾਲੇ ਬੜੀਆਂ ਬਹਾਰਾਂ ਆਉਣੀਆਂ ਨੇ
ਤੂੰ ਮਹਿਫ਼ਿਲਾਂ ਵਿਚ ਬੈਠ ਕੇ
ਲਿਖੀਆਂ ਨਗਮਾਂ ਵੀ ਤੇ ਸੁਣਾਉਣੀਆਂ ਨੇ
No comments:
Post a Comment